Wednesday, February 2, 2011

ਪੰਥ ਦੋਖੀ - ਸਰਨਾ


          ਸਰਨਾ ਦਾ ਸਚ--- ਕਾਂਗਰਸ ਹਾਈ ਕਮਾਂਡ ਦਾ ਹੁਕਮ ਸੁਨਣ ਨੂ ਤਿਆਰ !
ਇਹ ਲਵੋ - ਅਖੀਰ ਸਰਨਾ ਜੀ ਫੜੇ ਹੀ ਗਏ ਗੁਰੂਦਵਾਰਾ ਬਾਲਾ ਜੀ ਵਿਖੇ ਬਣਦੇ ਹਸਪਤਾਲ ਦੀ ਹੇਰਾ ਫੇਰੀ ਸਾਹਮਣੇ ਆ ਹੀ ਗਈ ਅਤੇ ਪੁਲਿਸ ਨੇ ਕੇਸ ਪਾ ਹੀ ਦਿੱਤਾ ? 
ਕੀ ਦਿੱਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਅਤੇ ਗੱਦਾਰ ਹੋਵੇ- ਯਕੀਨ ਨਹੀਂ ਆਓਂਦਾ ਨਾ ? ਤੇ ਵੇਖੋ ਉਸਦੇ ਕਮੰ, ਮੈਂ ਤਫਸੀਲ ਨਾਲ ਉਸਦੇ ਕੀਤੇ ਧੋਖਿਆਂ ਦੀ ਲਿਸਟ ਅਤੇ ਪੂਰੀ ਤਫਸੀਲ ਬਿਆਨ ਕਰਦਾ ਹਾਂ ! ਤੁਸੀਂ ਆਪ ਹੀ ਫੈਸਲਾ ਕਰ ਲਵੋ ਕਿ ਜੇ ਕਰ ਓਹ ਕਿਸੇ ਪਾਸੋਂ ਵੀ ਸਿਖੀ ਦੀ ਸੇਵਾ ਕਰਦਾ ਹੋਵੇ? ਸਿਖੀ ਨੂ ਢਾਹ ਲਾਓਣ ਵਾਲੀਆਂ ਦੀ ਲਿਸਟ ਵਿਚ ਉਸ ਦਾ ਨੰਬਰ ਪਹਿਲਾ ਹੈ !
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਗੁਰਦੁਆਰਾ ਮੁੜ ਵੇਚ ਖਾਦਾ?  
 ਸਰਨਾ ਭਰਵਾਂ ਨੇ ਅੱਜ ੦੧-੦੨-੨੦੧੨ ਨੂ ਇਹ ਹਸਪਤਾਲ ਜੋ ਪਹਿਲਾਂ ਵੀ ਇਕ ਵਾਰੀ ਵੇਚ ਦਿੱਤਾ ਸੀ ਅਤੇ ਜਿਸ ਦਾ ਸਿਖ ਸੰਗਤਾਂ ਵੱਲੋਂ ਬਹੁਤ ਰੋਸ ਜ਼ਾਹਿਰ ਕੀਤਾ ਗਿਆ ਸੀ, ਅੱਜ ਫਿਰ ਤੋ ਬੀ ਐਲ ਕਪੂਰ ਨੂ ਵੇਚ ਦਿੱਤਾ ਹੈ, ਇਸ ਦਾ ਖੁਲਾਸਾ ਅੱਜ ਓਹਨਾ ਨੇ ਇਕ ਪ੍ਰੇਸ ਕਾਨ੍ਫ੍ਰੇੰਸ ਵਿਚ ਕੀਤਾ ਜਿਸ ਦੀ ਫੋਟੋ ਉਪਰ ਲਾਈ ਹੈ ! ਇਸ ਫੋਟੋ ਵਿਚ ਹਰਵਿੰਦਰ ਸਰਨਾ --- ਬੀ ਐਲ ਕਪੂਰ ਦੇ ਸ਼੍ਰੀ ਅਭਯ ਸੋਈ ਨੂ ਸਿਰੋਪਾ ਦੇ ਰਹੇ ਨੇ ! ਸਰਨਾ ਜੀ ਨੇ ਇਹ ਧਮਕੀ ਵੀ ਦਿੱਤੀ ਕਿ ਜੋ ਕੋਈ ਇਸ ਕੰਮ ਵਿਚ ਅੜਿਕਾ ਪਾਏਗਾ ਉਸ ਨੂ ਵੇਖ ਲਿਆ ਜਾਏਗਾ ! 

ਜਦਕਿ ਅੱਜ ਤੋਂ ਇਕ ਹਫਤਾ ਪਹਿਲਾਂ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਚੁਣਾਓ ਹੋਣ ਦੀ ਖਬਰ ਆ ਗਈ ਸੀ, ਕੱਲ ਨੂ ਸਰਨਾ ਗਰੁਪ ਰਹਿੰਦਾ ਹੈ ਜਾਂ ਹਾਰਦਾ ਹੈ--ਕੀ ਪਤਾ? ਫਿਰ ਇਹਨਾ ਨੂ ਜਾਂਦੇ ਜਾਂਦੇ ਇਹ ਪੰਥਿਕ ਫੈਸਲਾ ਲੈਣ ਦੀ ਕੀ ਲੋੜ ਸੀ? ਇਸ ਤੋਂ ਪਤਾ ਲਗਦਾ ਹੈ ਕਿ ਜਾਂਦੀਆਂ ਜਾਂਦੀਆਂ  ਵੀ ਇਹ ਕੋਈ ਘਪਲਾ ਕਰ ਗਏ ਨੇ !   
 (ਈ)-  ੬  ਫ਼ਰਵਰੀ  ੨੦੧੧  ਨੂ ਦਿੱਲੀ ਦੀ ਨੇਹਰੁ ਮਾਰਕੀਟ-ਰਾਜੋਰੀ ਗਾਰਡਨ ਦੇ ਗੁਰਦੁਆਰਾ ਸਾਹਿਬ ਵਿਖੇ, ਪਰਧਾਨ ਮਨ ਮੋਹਨ ਸਿੰਘ ਜੀ ਨੇ, ਮੇਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਹਰੇ ਹੀ ਇਕ ਹਵਨ ਕਰਵਇਆ ! ਇਹ ਹਵਨ ਸਿਖਾਂ ਦੇ ੮੪ ਦੇ ਕ਼ਾਤਿਲ ਲਲਿਤ ਮਕਾਨ ਦੇ ਭਰਾ ਅਜਯ ਮਾਕਨ ਨੇ ਕਰਵਇਆ ! ਇਹ ਸਭ ਕਾਂਗਰਸੀ ਨੇ, ਸਰਨਾ ਨੇ ਤੇ ਆਪ ਕਿਹਾ ਹੈ ਕਿ ਕਾਂਗਰਸ ਦੇ ਹਿਤ ਉਸ ਲਈ ਸਿਖੀ ਤੋ ਪਹਿਲਾਂ ਨੇ (ਇਸਦੀ ਲਿਖਤ ਦੀ ਫੋਟੋ ਕਾਪੀ ਹੇਠਾਂ ਲਗੀ ਹੋਈ ਹੈ), ਇਸ ਵਾਸਤੇ ਗੁਰੂਦੁਆਰਾ ਕਮੇਟੀ ਦੀ ਰਜ਼ਾ ਮੰਦੀ ਨਾਲ ਇਹਨਾ ਕਾਂਗਰਸੀ ਸਿਖਾਂ ਨੇ ਆਪਣੇ ਆਕਾਵਾਂ, ਆਪਣੇ ਮਾਲਕਾਂ ਨੂ ਖੁਸ਼ ਕਰਨ ਲਈ ਸਿਖੀ ਨੀ ਢਾਹ ਲਾ ਦਿੱਤੀ, ਗੁਰੂ ਸਾਹਿਬ ਜੀ ਦਾ ਕੋਈ ਸਨਮਾਨ ਇਹਨਾ ਨਹੀ ਕੀਤਾ-- ਆਪਣੇ ਹਿਤ ਅਤੇ ਸੁਆਰਥ ਪਹਿਲਾਂ ਵੇਖੇ !

ਇਸਤੋ ਪਹਿਲਾਂ ਵੀ ਰਾਣੀ ਬਾਗ੍ਹ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਸਰਨਾ ਦੀ ਮੰਜੂਰੀ ਨਾਲ - ਸਿਖਾਂ ਦੇ ਸਭ ਤੋ ਵੱਡੇ ਦੁਸ਼ਮਨ ਅਤੇ ੮੪ ਦੇ ਕਾਤਿਲ ਸਜਣ ਕੁਮਾਰ ਨੂ ਸਿਰੋਪਾਓ ਦਿੱਤਾ ਗਿਆ ਸੀ ਜਿਸ ਦੀ ਫੋਟੋ ਹੇਠਾਂ ਲਗੀ ਹੋਈ ਹੈ !
(ਆ)- ਇਹ ਵੇਖੋ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਹੋਰ ਕਾਰਨਾਮਾ--- ਇਹਨਾ ਬਾਰੇ ਪੁਰਤਗਾਲ ਤੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰਿਪੋਰਟ ਕੀਤੀ ਗਈ ਸੀ, ajit newspaper 30th december, 2010
Read under the heading "Maan virudh byaan baazi...."
http://newspaper.ajitjalandhar.com/index.php?edid=6&dtid=20101230  
ਤਸਵੀਰ ਵੇਖੋ ;
 (ਅ)-   ਆਪਣੇ ਕਾਂਗਰਸੀ ਮਾਲਕਾਂ ਅਤੇ ਸੋਨੀਆ ਗਾਂਧੀ ਨੂ ਖੁਸ਼ ਕਰਨ ਲਈ ਸਰਨਾ ਭਰਾਵਾਂ ਨੇ ਕਾਮਨ ਵੇਲ੍ਧ ਖੇਡਾਂ ਨੂ ਸਫਲ ਬਣਾਓਣ ਲਈ ਤੇ ਬੇਟਨ ਵੀ ਗੁਰਦੁਆਰਾ ਸਾਹਿਬ ਪੁਜੀ ਸੀ ਤੇ ਸਰਨਾ ਜੀ ਨੇ ਬੜਾ ਪੈਸਾ ਖਰਚ ਕੇ ਵਾਹ ਵਾਹੀ ਲੁੱਟੀ ਸੀ ਪਰ ਕੋਈ ਦੂਜਾ ਤੇ ਦਿੱਲੀ ਦੇ ਗੁਰਦੁਆਰੇ ਵਿਚ ਅਰਦਾਸ ਵੀ ਸਰਨਾ ਦੀ ਮੰਜੂਰੀ ਤੋ ਬਿਨਾ ਨਹੀਂ ਕਰ ਸਕਦਾ, ਗ੍ਰੰਥੀ ਸਿੰਘ ਦੀ ਕੀ ਹਿਮ੍ਮਤ ਹੈ ਕਿ ਸਰਨਾ ਜੀ ਦੀ ਇਜਾਜ਼ਤ ਤੋ ਬਿਨਾ ਕਿਸੇ ਹੋਰ ਸਿਖ ਆਗੂ ਦੀ ਅਰਦਾਸ ਵੀ ਕਰ ਸਕੇ ਜਿਵੇਂ ਗੁਰਦੁਆਰੇ ਸਰਨਾ ਦੇ ਪਿਓ ਦੇ ਨੇ-ਉਸ ਦੀ ਮਿਲ੍ਕੀਅਤ ਹੈ ! 
ਵੇਖੋ; ਜਸਜੀਤ ਸਿੰਘ ਜੀ, ਪ੍ਰਧਾਨ ਦਿੱਲੀ ਯੂ ਕੇ ਅਕਾਲੀ ਦਲ ਨੂ ਗੁਰਦੁਆਰਾ ਰਕਾਬ ਗੰਜ ਵਿਖੇ ਅਰਦਾਸ ਨਹੀ ਕਰਨ ਦਿੱਤੀ ਗਈ ! 
ਗੂਰਦੁਆਰਾ ਬੰਗਲਾ ਸਾਹਿਬ - ਦਿੱਲੀ 
ਗੂਰਦੁਆਰਾ ਸਾਹਿਬ ਜੀ ਸਾਹਮਣੇ ਪਾਸੋਂ ਲਈ ਗਈ ਇਹ ਫੋਟੋ ਜੋ ਤੁਸੀਂ ਵੇਖ ਰਹੇ ਹੋ, ਇਹ ੨੦੩੦ ਵਿਚ ਤੁਸੀਂ ਨਹੀ ਵੇਖ ਸਕੋਂਗੇ ਕਿਓਂਕਿ ਜਿਥੇ ਖਲੋ ਕੇ ਇਹ ਫੋਟੋ ਲਈ ਗਈ ਹੈ ਉਸ ਥਾਂ ਤੇ ਦਿੱਲੀ ਸਰਕਾਰ ਨੇ ਕਈ ਮੰਜਿਲਾ ਉਚੀ ਕਾਰ ਪਾਰਕਿੰਗ ਬਣਾ ਦੇਣੀ ਹੈ--- ਸਰਨਾ ਜੀ ਦੀ ਮਿਹਰਬਾਨੀ ਨਾਲ? ਸਿਖਾਂ ਨਾਲ ਗੱਦਾਰੀ ਦੀ ਪੂਰੀ ਰਿਪੋਰਟ ਪੜੋ...


ਇਹ ਜੋ ਪਾਰਕਿੰਗ ਦਿੱਲੀ ਸਰਕਾਰ ਨੇ ਸਰਨਾ ਜੀ ਤੋ ਲਈ ਹੈ-- ਇਸ ਪਿਛੇ ਬੜੀ ਸਿਆਸਤ ਹੈ ! ਗੂਰਦੁਆਰਾ ਸਾਹਿਬ ਅਤੇ ਪਾਰਕਿੰਗ ਵਿਚ ਪਹਿਲਾਂ ਇਕ ਸੜਕ ਹੁੰਦੀ ਸੀ, ਗੂਰਦੁਆਰਾ ਸਾਹਿਬ ਦਾ ਮੁਖ ਰਸਤਾ ਇਹੋ ਸੀ ਇਸ ਵਾਸਤੇ ਇਹ ਸੜਕ ਬੰਦ ਕਰ ਦਿੱਤੀ ਗਈ ਸੀ ! ਇਸ ਤੋ ਉਰਲੇ ਪਾਸੇ ਪਾਰਕ ਹੈ ਅਤੇ ਪਾਰਕ ਵਿਚ ਹੀ ਇਕ ਕੋਨੇ ਤੇ ਪੁਲਿਸ ਚੋਕੀ ਹੈ ! ਕਨਾਟ ਪਲੇਸ ਲਾਗੇ ਹੈ ਅਤੇ ਕਿਤੇ ਪਾਰਕਿੰਗ ਨਹੀ ਹੈ ਇਸ ਵਾਸਤੇ ਸਰਕਾਰ ਨੇ ਇਹ ਪਾਰਕਿੰਗ ਸਰਨਾ ਜੀ ਤੋ ਲੈ ਲਈ ਤੇ ਸਰਨਾ ਜੀ ਨੂ ਕਹਿ ਦਿੱਤਾ ਕਿ ਗੂਰਦੁਆਰਾ ਸਾਹਿਬ ਜੀ ਦਾ ਮੁਖ ਰਸਤਾ ਪਿਛਲੇ ਪਾਸਿਓਂ-ਅਸ਼ੋਕ ਰੋਡ ਤੋ ਕਰ ਦਿੱਤਾ ਜਾਵੇ ! ਯਾਨੀ ਕਿ-ਪੁਲਿਸ ਚੋਕੀ ਤੋ ਪਾਰਕ ਅਤੇ ਪਾਰਕ ਤੋ ਕਾਰ ਪਾਰਕਿੰਗ, ਮਤਲਬ ਸਿਧੇ ਗੂਰਦੁਆਰਾ ਸਾਹਿਬ ਦੇ ਬੂਹੇ ਤੇ ਸਰਕਾਰ ! ਇੰਜ ਗੂਰਦੁਆਰਾ ਸਾਹਿਬ ਤੋ ਕਿਨੀ ਜ਼ਮੀਨ ਦਾ ਇਸਤੇਮਾਲ ਦਾ ਹਕ਼ ਖੋਹ ਲਿਆ ਗਿਆ 


ਹੁਣ ਗੂਰਦੁਆਰਾ ਸਾਹਿਬ ਦੀ ਮੁਖ ਇਮਾਰਤ ਅਤੇ ਕਾਰ ਪਾਰਕਿੰਗ ਵਿਚ ੧੫ ਫੁਟ ਚੌੜਾ ਰਸਤਾ ਹੈ-- ਬਸ ਇਹੋ ਰਹਿ ਜਾਣਾ ਇਸ ਪਾਸੇ  ਹੌਲੀ-ਹੌਲੀ, ਅਸ਼ੋਕ ਰੋਡ ਵਲ ਦੀ ਆਵਾ ਜਾਹੀ ਸ਼ੁਰੂ ਕਰਕੇ ਅਗਲੇ ੨੦ ਸਾਲ ਵਿਚ ਇਧਰਲਾ ਰਸਤਾ ਪੂਰੀ ਤਰਾਂ ਛਡ ਦਿੱਤਾ ਜਾਵੇਗਾ !, ਨਵੇਂ ਰਿਹਾਇਸ਼ੀ ਕਮਰੇ, ਲੰਗਰ ਹਾਲ ਦਾ ਰਸਤਾ, ਆਫਿਸ ਦਾ ਰਸਤਾ, ਗੁਸਲ ਆਦਿਕ ਲਈ ਪ੍ਰਬੰਧ - ਸਭ ਪਿਛਲੇ ਪਾਸੇ ਹੀ ਕਰ ਦਿੱਤੇ ਜਾਣਗੇ ! 
ਸੰਗਤਾਂ ਨੂ ਪਤਾ ਵੀ ਨਹੀਂ ਚਲੇਗਾ ਅਤੇ ਸਰਕਾਰੀ ਮਿਸ਼ਨ ਪੂਰਾ ? ਧਨ ਹੋ ਸਰਨਾ ਜੀ ਤੁਸੀਂ ਤੇ ਤੁਹਾਡੀ ਗੱਦਾਰੀ ਦੇ ਸਦਕੇ ਕਿਨੀ ਸੋਹਣੀ ਥਾਂ ਸਿਖਾਂ ਦੇ ਹਥੋਂ ਚਲੀ ਜਾਣੀ--- ਗੂਰਦੁਆਰਾ ਕਮੇਟੀ ਦੇ ਸਾਰੇ ਹੀ ਮੇਮ੍ਬਰ ਦੋਖੀ ਨੇ ਜਿਹਨਾ ਸਰਨੇ ਨੂ ਆਪਣੀ ਮਂਜੂਰੀ ਦਿੱਤੀ --- ਲਖ ਲਾਹਨਤਾਂ ਨੇ ਤੁਹਾਡੇ ਜਮਣ ਵਾਲੀਆਂ ਤੇ ਵੀ ! 

)- ਸਰਨਾ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਚ 'ਕਾਰ ਸੇਵਾ' ਤੋ ਬਣੀ ਕਾਰ ਪਾਰਕਿੰਗ (ਜੋ ਸਿਖ ਸੰਗਤਾਂ ਨੇ ਆਪ ਕਾਰ ਸੇਵਾ ਨਾਲ ਤਿਆਰ ਕੀਤੀ) ਦਿੱਲੀ ਮੁਨਿਸਿਪ੍ਲ ਕਮੇਟੀ ਨੂ ਵੇਚ ਦਿੱਤੀ ਅਤੇ ਪੈਸਾ ਆਪਣੇ ਖੀਸੇ ਵਿਚ ਪਾ ਲਿਆ ! ਇਹ ਕਾਰ ਪਾਰਕਿੰਗ, ਓਹਨਾ ਸ਼ਰਧਾਲੂਆਂ ਨੂ ਮੁਖ ਰਖ ਕੇ ਤਿਆਰ ਕੀਤੀ ਗਈ ਸੀ ਜੋ ਕਾਰ, ਸ੍ਕੂਟਰ ਆਦਿਕ ਲੈ ਕੇ ਦੂਰ ਦੁਰਾਡਿਓਂ ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਆਓਂਦੇ ਨੇ ! ਇੰਜ ਓਹਨਾ ਦੀ ਗੱਡੀ ਸੁਰਖਿਅਤ ਰਹਿੰਦੀ ਹੈ ਅਤੇ ਓਹ ਬੇਫਿਕਰੇ ਹੋ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ !
ਇਸ ਕਾਰ ਪਾਰਕਿੰਗ ਦਾ ਸੌਦਾ ਕਿਨੇ ਕਰੋੜ ਦਾ ਹੋਇਆ ਇਹ ਤੇ ਮੈਨੂ ਪਤਾ ਨਹੀ ਪਰ ਸਿਖਾਂ ਨੂ ਕੀ ਮਿਲਿਆ ? ਸਿਖਾਂ ਦੇ ਗੁਰਦਵਾਰੇ ਦੇ ਬੂਹੇ ਤੇ ਸਰਕਾਰ ਦਾ ਕਬਜਾ ਦੇ ਦਿੱਤਾ ਗਿਆ ! ਸੰਨ ੨੦੩੦ ਵਿਚ ਇਸ ਤੇ ਸਰਕਾਰ ਦਾ ਕਬਜਾ ਹੋ ਜਾਵੇਗਾ ਅਤੇ ਜੋ ਸਿਖ ਸੰਗਤਾਂ ਓਦੋਂ ਦਰਸ਼ਨ ਲਈ ਆਓਣ ਗਿਆਂ, ਓਹ ਸਰਕਾਰ ਨੂ ਕਾਰ ਪਾਰਕਿੰਗ ਦੇ ਬਦਲੇ ਪੈਸੇ ਦੇਣ ਗਿਆਂ ! ਬਿਲਡਿੰਗ ਸਿਖਾਂ ਦੀ, ਉਸਾਰੀ ਸਿਖਾਂ ਨੇ ਕੀਤੀ ਤੇ ਸਰਨਾ ਜੀ ਨੇ ਕਬਜਾ ਦੇ ਦਿੱਤਾ- ਸਰਕਾਰ ਨੂ, ਕਿਓਂ ?
ਇਕ ਵਾਰਨਿੰਗ ਹੈ   ਖਾਲਸੇ ਨੂ--- ਸਰਨਾ ਦੀ ਇਸ ਹਰਕਤ ਨਾਲ ਜਦੋਂ ਇਹ ਕਾਰ ਪਾਰਕਿੰਗ, ਦਿੱਲੀ ਸਰਕਾਰ ਕੋਲ ਚਲੀ ਜਾਏਗੀ ਤਾਂ --- ਇਸਦੇ ਕਈ ਨੁਕਸਾਨ ਹੋਣਗੇ !
੧)- ਗੁਰਦੁਆਰਾ ਸਾਹਿਬ ਵਿਚ ਸਰਕਾਰੀ ਇਮਾਰਤ ਖੜੀ ਹੋ ਜਾਏਗੀ, 
੨) - ਗੁਰਦੁਆਰਾ ਸਾਹਿਬ ਜੀ ਦੇ ਐਨ ਸਾਹਮਣੇ ਇਕ, ਕਈ ਮੰਜਿਲਾ ਕਾਰ ਪਾਰਕਿੰਗ ਬਣਾ ਦਿੱਤੀ ਜਾਵੇਗੀ ਜਿਸ ਨਾਲ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਤੋ ਹੁੰਦੇ ਦਰਸ਼ਨ - ਸੰਗਤਾਂ ਨੂ ਨਹੀ ਹੋ ਸਕਣਗੇ,
੩)- ਸਰਧਾਲੂਆਂ ਨੂ ਆਪਣੀ ਕਾਰ, ਸ੍ਕੂਟਰ ਆਦਿਕ ਖੜੇ ਕਰਨ ਤੇ ਸਰਕਾਰ ਨੂ ਪੈਸੇ ਦੇਣੇ ਪੈਣਗੇ,
੪)- ਕੋਈ ਨਾ ਕੋਈ ਝਗੜਾ ਇਥੇ ਪਾਰਕਿੰਗ ਵਿਚ ਹੁੰਦੇ ਰਹਿਣਾ, ਡਰੇਵਰਾਂ  ਨੇ ਸ਼ਰਾਬ ਪੀਣੀ, ਤੰਬਾਕੂ  ਖਾਣਾ, ਸਿਗਰਟ ਪੀਣੀ - ਇਹ ਲਗਾ ਹੀ ਰਹਿਣਾ ਅਤੇ ਸਿਖਾਂ ਦੀ ਲੜਾਈ ਹੋਣੀ ਫਿਰ ਇਹਨਾ ਨਾਲ?
ਇਸ ਵਾਸਤੇ ਸਰਨਾ ਨੇ ਆਓਣ ਵਾਲੀ ਨਸਲਾਂ ਲਈ ਲੜਾਈ ਦਾ ਘਰ ਬਣਾ ਦਿੱਤਾ ਹੈ !


)- ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਵੇਂ ਕਮਰੇ ਉਸਾਰੇ ਗਏ ! ਬੜਾ ਸੋਹਣਾ ਕਮੰ ਕੀਤਾ ਪਰ ਹੁਣ ਜੋ ਸਰਧਾਲੂ ਬਾਹਰਲੇ ਸਹਿਰਾਂ ਵਿਚੋਂ ਆਓਂਦੇ ਨੇ ਅਤੇ ਜਿਹਨਾ ਨੇ ਰਾਤ ਰੁਕਣਾ ਹੋਵੇ- ਓਹਨਾ ਨੂ ਇਹ ਕਮਰੇ ੭੫੦/- ਰੁਪਏ ਇਕ ਰਾਤ ਦਾ ਕਿਰਾਇਆ ਲੀਤਾ ਜਾਂਦਾ ਹੈ ? ਕਿਓਂਕਿ ਇਹ ਸੰਗਤਾਂ ਲਈ ਨਹੀਂ ? ਸ੍ਰੀ ਅਮ੍ਰਿਤਸਰ ਸਾਹਿਬ, ਹਜੂਰ ਸਾਹਿਬ, ਪਾਓਨਟਾ ਸਾਹਿਬ ਅਤੇ ਹੋਰ ਸਭਨਾ ਇਤਿਹਾਸਕ ਗੁਰਦੁਆਰਿਆਂ ਵਿਚ ਯਾਤਰੂਆਂ ਨੂ ਰਾਤ ਰਹਿਣ ਦੀ ਸਹੂਲੀਅਤ ਦਿੱਤੀ ਜਾਂਦੀ ਹੈ ਅਤੇ ਬਹੁਤ ਥੋੜਾ ਕਿਰਾਇਆ ਲਿਆ ਜਾਂਦਾ ਹੈ ਪਰ ਸਰਨਾ ਜੀ ਨੇ ਇਸ ਨੂ ਬੰਗਲਾ ਸਾਹਿਬ ਹੋਟਲ ਬਣਾ ਦਿੱਤਾ ਹੈ ਜਿਸ ਵਿਚ ਲਾਗਲੇ ਪਹਾੜਗੰਜ ਤੋ ਹੋਟਲਾਂ ਵਾਲੇ ਆਪਣੇ ਯਾਤਰੂ ਭੇਜਦੇ ਨੇ
ਕੀ ਇਹ ਸਰਨਾ ਦੀ ਆਪਣੀ ਥਾਂ ਹੈ ਜਿਸਤੇ ਹੋਟਲ ਉਸਾਰਿਆ ਹੈ ਯਾ ਸਿਖ ਗੁਰਦੁਆਰਾ ਜਿਥੇ ਸਭ ਤੋ ਪਹਿਲਾਂ ਸੰਗਤਾਂ ਦੀ ਸਹੂਲੀਅਤ ਵੇਖੀ ਜਾਂਦੀ ਹੈ !

)- ਹੁਣ ਤੁਸੀਂ ਗੁਰਦੁਆਰਾ ਰਕਾਬਗੰਜ ਵਿਚ ਨਵੀਂ ਕਾਰ ਪਾਰਕਿੰਗ ਬਣਾਓਣ ਦਾ ਫੈਸਲਾ ਕੀਤਾ ਹੈ ! ਪਰ ਤੁਹਾਡਾ ਕੋਈ ਵੀ ਫੈਸਲਾ ਪੰਥ ਦੇ ਹਿਤ ਵਿਚ ਤੇ ਨਹੀਂ ਹੁੰਦਾ? ਹੁਣ ਵੇਖੋਂ ਤੁਸੀਂ ਨਵੀਂ ਪਾਰਕਿੰਗ ਦੀ ਬਿਲਡਿੰਗ ਵਾਸਤੇ ਜੋ ਥਾਂ ਚੁਣੀ ਹੈ ਓਹ ਭਾਈ ਲਖੀ ਸ਼ਾਹ ਵੰਜ਼ਾਰਾ ਹਾਲ ਅਤੇ ਬਾਹਰਲੀ ਮੁਖ ਸੜਕ ਦੇ ਵਿਚਕਾਰ ਹੈ ! ਅਜਕਲ ਸਿਖ ਆਪਣੀ ਕਾਰ, ਸ੍ਕੂਟਰ ਵਗੈਰਾ ਇਸੇ ਰਸਤੇ ਤੋ ਗੁਰਦੁਆਰਾ ਸਾਹਿਬ ਵਿਚ ਲੈ ਕੇ ਆਓਂਦੇ ਨੇ ਅਤੇ ਇਸ ਖੁਲੀ ਥਾਂ ਤੇ ਹੀ ਗੱਡੀਆਂ ਖੜੀ ਕਰਦੇ ਨੇ ! ਦਿੱਲੀ ਵਿਚ ਖੁਲੀ ਥਾਂ ਤੇ ਵੈਸੇ ਵੀ ਨਹੀ ਹੈ ! ਸੁਖ ਨਾਲ ਥੋੜੀ ਬਹੁਤ ਥਾਂ ਜੋ ਹੈ ਓਹ ਗੁਰਦੁਆਰਾ ਬਾਲਾ ਪ੍ਰੀਤਮ ਅਤੇ ਰਕਾਬਗੰਜ ਵਿਚ ਹੀ ਹੈ(ਗੁਰਦੁਆਰਾ ਬਾਲਾ ਪ੍ਰੀਤਮ ਵਿਚ ਤੁਸੀਂ ਜੋ ਕਾਰਾ ਕੀਤਾ ਹੈ - ਓਹ ਮੈਂ ਅਗੇ ਲਿਖਾਂਗਾ) ਹੁਣ ਇਸ ਨਵੀਂ ਕਾਰ ਪਾਰਕਿੰਗ ਦੀ ਬਿਲਡਿੰਗ ਦੀ ਉਸਾਰੀ ਨਾਲ ਤੁਹਾਨੂ ਦੋ ਫਾਯਦੇ ਹੋਣਗੇ, ਇਕਤੁਸੀਂ ਕਾਂਗਰਸੀ ਹੋ (ਸਬੂਤ ਵੀ ਦਿੱਤਾ ਜਾਇਗਾਅਤੇ ਤੁਸੀਂ ਸਰਕਾਰ ਨਾਲ ਮਿਲ ਕੇ ਬਾਹਰਲੀ ਮੁਖ ਸੜਕ ਸਰਕਾਰ ਦੇ ਹਵਾਲੇ ਕਰਨ ਦੀ ਸਾਜਿਸ਼ ਰਚੀ ਹੈ! ਨਵੀਂ ਬਿਲਡਿੰਗ ਦਾ ਰਸਤਾ ਚੋਕ ਤੋ ਹੋਵੇਗਾ, ਮੁਖ ਸੜਕ ਤੋ ਨਹੀ ਕਿਓਂਕਿ ਜਿਵੇਂ ਹੀ ਬਿਲਡਿੰਗ ਦੀ ਉਸਾਰੀ ਸ਼ੁਰੂ ਹੋਵੇਗੀ-ਇਹ ਮੁਖ ਸੜਕ ਦਾ ਰਸਤਾ ਸਿਖਾਂ ਵਾਸਤੇ ਬੰਦ ਕਰ ਦਿੱਤਾ ਜਾਵੇਗਾ ! ਸਰਕਾਰ ਦੀ ਹਰ ਚੰਦ ਕੋਸ਼ਿਸ਼ ਹੈ ਕਿ ਸਿਖਾਂ ਦੀ ਆਵਾ - ਜਾਹੀ ਇਸ ਰਸਤੇ ਤੋ ਬੰਦ ਕਰ ਦਿੱਤੀ ਜਾਵੇ ! ਓਹ ਤੇ ਸਰਕਾਰ ਦਾ ਵਸ਼ ਨਹੀਂ ਚਲਦਾ ਨਹੀ ਤੇ ਗੁਰਦੁਆਰਾ ਵੀ ਸਰਕਾਰ ਦੀ ਨਜ਼ਰਾਂ ਵਿਚ ਚੁਭਦਾ ਹੈ
ਦੂਜੀ- ਇੰਜ ਤੁਸੀਂ ਸਰਕਾਰ ਨਾਲ ਵਫਾ ਕਰਕੇ, ਬਾਹਰਲੀ ਸੜਕ ਤੇ ਸਰਕਾਰ ਦਾ ਕਬਜਾ ਦੇ ਦੇਵੋਗੇ ਅਤੇ ਆਪਣੇ ਲਈ ਹੋਰ ਸਹੂਲਤਾਂ ਹਾਸਿਲ ਕਰ ਲਵੋਗੇ ਜਿਸ ਨਾਲ ਹੋਰ ਨਵੀਂ ਫੈਕ੍ਟ੍ਰੀ ਲਾਓਣ ਲਈ ਪੈਸਾ, ਜ਼ਮੀਨ ਅਤੇ ਲਾਇਸੇੰਸ ਵੀ ਸੌਖਾ ਮਿਲ ਜਾਣਾ ! 

ਇਹ ਸੜਕ ਜੋ ਤੁਸੀਂ ਇਸ ਫੋਟੋ ਵਿਚ ਵੇਖ ਰਹੇ ਹੋ, ਇਹ ਗੁਰੂਦੁਆਰਾ ਰਕਾਬਗੰਜ ਸਾਹਿਬ ਜੀ ਦੇ ਸਾਹਮਣੇ ਹੈ! ਇਹ ਸੜਕ ਨਾਰਥ ਬ੍ਲਾਕ ਤੋ ਸ਼ੁਰੂ ਹੋ ਕੇ, ਗੁਰਦੁਆਰਾ ਬੰਗਲਾ ਸਾਹਿਬ ਹੋ ਕੇ ਕਨਾਟ ਪ੍ਲੇਸ ਜਾਂਦੀ ਹੈ ! ਨਾਰਥ ਬ੍ਲਾਕ ਦੀ ਇਸ ਬਿਲਡਿੰਗ ਦੇ ਪਿਛੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਦਾ ਮੇਨ ਗੇਟ ਹੈ ਜਿਸਨੂ ਸਿਖਾਂ ਦੀ ਆਵਾ - ਜਾਹੀ ਘਟ ਕਰਨ ਲਈ (ਘਟ) ਕਰ ਦਿੱਤਾ ਗਿਆ ਹੈ, ਅਤੇ ਹੁਣ ਇਸ ਸੜਕ ਦਾ ਦੂਜਾ ਗੇਟ ਨਵੀਂ ਪਾਰਕਿੰਗ ਬਣਾਓਣ ਵਾਸਤੇ ਬੰਦ ਕਰ ਦਿੱਤਾ ਜਾਵੇਗਾ ਕਿਓਂਕਿ ਸਰਨਾ ਜੀ ਨੇ ਸਰਕਾਰ ਨਾਲ ਇਕ ਸੌਦਾ ਕੀਤਾ ਹੈ ਜਿਸ ਨਾਲ ਸਿਖਾਂ ਦੀ ਆਵਾ - ਜਾਹੀ ਇਸ ਸੜਕ ਤੇ ਬੰਦ ਕਰ ਦਿੱਤੀ ਜਾਵੇਗੀ ਅਤੇ ਗੁਰਦੁਆਰਾ ਦਾ ਮੁਖ ਰਸਤਾ ਗੋਲ ਚੋਕ ਤੋ ਕਰ ਦਿੱਤਾ ਜਾਵੇਗਾ !
ਸਰਕਾਰ ਨਹੀ ਚਾਹੁੰਦੀ ਕਿ ਸਿਖ ਇਸ ਸੜਕ ਤੇ ਆਓਣ ਕਿਓਂਕਿ ਸਿਖ ਸਰਕਾਰ ਦੇ ਦੁਸ਼ਮਨ ਨੇ ਅਤੇ ਬਾਹਰਲੀ ਦੁਨਿਆ ਦੇ ਵਾਸੀ ਨੇ ! ਇਸ ਸਭ ਦੇ ਬਦਲੇ ਸਰਨਾ ਨੂ ਸਰਕਾਰ ਵੱਲੋਂ ਕਾਰੋਬਾਰੀ ਫਾਇਦਾ ਪੁਚਾਇਆ ਜਾਵੇਗਾ ! ਇਸੇ ਪਲਾਨ ਹੇਠ ਸਰਨਾ ਕੋਲੋਂ, ਕਾਮਨ ਵੇਲਦ ਖੇਡਾਂ ਵਿਚ ਦਿੱਲੀ ਦੇ ਬਸ ਸਟਾਪਾੰ ਤੇ ਲਗਾਓਣ ਲਈ  ਕਰੋੜਾਂ ਰੁਪਏ ਦਾ ਸਟੀਲ ਖਰੀਦਿਆ ਗਿਆ ! ਸਰਨਾ ਵਿਕਾਓ ਪ੍ਰਧਾਨ (ਮਾਲ) ਹੈ !

 ਜਦੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਪਾਰਕਿੰਗ ਦਾ ਅਨਾਉਂਸ ਕੀਤਾ ਸੀ ਤੇ ਬਜਟ ਸੀ - ੧੫੦ ਕਰੋੜ ਰੁਪਏ, ਫਿਰ ਵਧ ਕੇ ਹੋਇਆ - ੨੦੦ ਕਰੋੜ, ਫਿਰ ਵਧਿਆ - ੩੦੦ ਕਰੋੜ ਅਤੇ ਹੁਣ ਹੈ ੩੫੦ ਕਰੋੜ ਜਦੋਂ ਕਿ ਅਜੇ ਕੰਮ ਵੀ ਸ਼ੁਰੂ ਨਹੀ ਹੋਇਆ-- ਕਾਗਜਾਂ ਵਿਚ ਹੀ ਖਰਚ ਵਧੀ ਜਾ ਰਿਹਾ ਹੈ ! ਸੋ ਸਰਨਾ ਜੀ ਕਿਓਂ ਪੈਸਾ ਵੀ ਮਿੱਟੀ ਕਰ ਰਹੇ ਹੋ ਅਤੇ ਫਾਇਦਾ ਵੀ ਸਰਕਾਰ ਨੂ ਪੁਚਾ ਰਹੇ ਹੋ --- ਆਪਣੇ ਨਿਜੀ ਸੁਆਰਥ ਲਈ ਕਿਓਂ ਗੱਦਾਰੀ ਕਰ ਰਹੇ ਹੋ ਸਿਖੀ ਨਾਲ--- ਇਤਿਹਾਸ ਤੁਹਾਨੂ ਵੀ ਲਾਲ ਸਿੰਘ, ਤੇਜਾ ਸਿੰਘ ਅਤੇ ਗੁਲਾਬ ਸਿੰਘ ਨਾਲ ਚੇਤੇ ਕਰੇਗਾ !



੪)- ਗੁਰਦੁਆਰਾ ਬਾਲਾ ਪ੍ਰੀਤਮ ਸਾਹਿਬ - ਦਿੱਲੀ ਵਿਖੇ ਇਕ ੪੦੦ ਬਿਸਤਰੇ ਵਾਲਾ ਹਸਪਤਾਲ ਬਣਾਓਣ ਦਾ ਵਾਦਾ ਕੀਤਾ ਇਸ ਕਮੇਟੀ ਨੇ, ਪਰ ਸੋਚ ਤੇ ਆਪਣਾ ਖੀਸਾ ਭਰਨ ਦੀ ਹੋਈ---
ਇਹ ਹਸਪਤਾਲ ਦਖਣ ਭਾਰਤ ਦੀ ਇਕ ਵਡੀ ਸੰਸਥਾ ਨੂ ਵੇਚ ਦਿੱਤਾ ਗਿਆ ਜੋ ਕਿ ਮਹਂਗੇ ਇਲਾਜ ਅਤੇ ਅਮੀਰਾਂ ਵਾਸਤੇ ਹੀ ਆਪਣੀ ਸਰਵਿਸ ਦੇਂਦੇ ਨੇ ! ਹੁਣ ਸਰਨਾ ਜੀ ਕੀ ਇਹ ਦਸਣ ਦੀ ਕਿਰਪਾਲਤਾ ਕਰੋਂਗੇ ਕਿ ਜੇ ਕਰ ਤੁਸੀਂ ਇਹ ਹਸਪਤਾਲ ਵੀ ਵੇਚ ਹੀ ਦੇਣਾ ਸੀ ਜੋ ਕਿ ਗੁਰਦੁਆਰਾ ਸਾਹਿਬ ਦੀ ਜਮੀਨ ਤੇ ਉਸਾਰਿਆ ਗਿਆ ਅਤੇ ਜਿਸ ਦੀ ਕਾਰ ਸੇਵਾ ਵੀ ਸਿਖ ਸੰਗਤਾਂ ਵੱਲੋਂ ਹੋਈ (ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ--ਜਿਹਨਾ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਕਾਰ ਪਾਰਕਿੰਗ ਵੀ ਬਣਾਈ ਸੀ), ਤੁਸੀਂ ਇਸ ਹਸਪਤਾਲ ਨੂ ਜੋ ਕਿ ਗਰੀਬਾਂ ਦੇ ਲਈ ਬਨਾਇਆ ਜਾਣਾ ਸੀ--ਓਹ ਤੁਸੀਂ ਉਸ ਸੰਸਥਾ ਨੂ ਕਿਓਂ ਵੇਚਿਆ? ਅਤੇ ਇਸ ਦੇ ਬਦਲੇ ਜੋ ਪੈਸੇ ਲਏ (ਅਡਵਾਂਸ) ਓਹ ਕਿਥੇ ਹੈ ਅਤੇ ਕਿਨਾ ਲਿਆ ਗਿਆ? 

੫)- ੫ ਨਵਮ੍ਬਰ  ੨੦੦੯ ਨੂ ਗੁਰਦੁਆਰਾ ਬਾਲਾ ਪ੍ਰੀਤਮ ਸਾਹਿਬ ਵਿਚ ੧੯੮੪ ਦੇ ਸ਼ਹੀਦ ਸਿਖਾਂ ਹੇਤ ਇਕ ਅਖੰਡ ਪਾਠ ਰਖਿਆ ਜਾਣਾ ਸੀ ਜਿਸ ਦੀ ਇਜਾਜ਼ਤ ਸਰਨਾ ਜੀ ਨੇ ਨਹੀ ਦਿੱਤੀ, ਇਸ ਸਮ੍ਬੰਧ ਵਿਚ ਇਕ ਸ਼ਿਕਾਇਤ ਕੁਲਦੀਪ ਸਿੰਘ ਭੋਗਲ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ  ਸਾਹਿਬਾਨ ਕੋਲ ਦਿੱਤੀ ਗਈ ਸੀ, ਜਿਸ ਤੇ ਅਜ ਤਕ ਕੋਈ ਕਾਰਵਾਈ ਨਹੀਂ ਹੋਈ ! ਮੈਨੂ ਕਿਸੇ ਸਜਣ ਨੇ ਫੋਨ ਤੇ ਖਬਰ ਕੀਤੀ ਕਿ ਸਰਨਾ ਜੀ ਨੇ ਅਖੰਡ ਪਾਠ ਰਖਣ ਲਈ ਕਿਹਾ ਸੀ ਪਰ ਗ੍ਰੰਥੀ ਸਿੰਘ ਪਾਠ ਰਖਣਾ ਭੁਲ ਗਏ ਅਤੇ ਜਦੋਂ ਓਹਨਾ ਨੂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾ ਓਹਨਾ ਝਟ ਹੀ ਮਹੱਲਾ - ੯ ਦੇ ਸਲੋਕ ਪੜ ਦਿੱਤੇ ਅਤੇ ਭੋਗ ਪਾ ਦਿੱਤਾ ! ਹੁਣ ਸਚ ਕਿ ਹੈ - ਇਹ ਸਰਨਾ ਹੀ ਜਾਨੇ ਪਰ ਦੋਹਾਂ ਕਰਤੂਤਾਂ ਵਿਚ ਸਰਨਾ ਹੀ ਜਿਮੇਵਾਰ ਹੈ !

ਜੇ ਪਾਠ ਨਹੀ ਰਖਿਆ ਗਿਆ ਤੇ ਕਿਓਂ ਨਹੀ ਰਖਣ ਦੀ ਇਜਾਜ਼ਤ ਦਿੱਤੀ ਗਈ ? ਜੇਕਰ ਪਾਠ ਨਹੀ ਰਖਿਆ ਗਿਆ ਤਾ ਸਿਧੇ ਹੀ ਸਲੋਕ ਮਹੱਲਾ ੯ ਪੜਨ ਵਾਲੇ ਪਾਠੀਆਂ ਨੇ ਕਿਸ ਦੇ ਕਹਿਣ ਤੇ ਇਹ ਬੇ-ਅਦਬੀ ਕੀਤੀ ਅਤੇ ਸਰਨਾ ਨੇ ਕੀ ਏਕ੍ਸ਼ਨ ਲਿਆ? ਅਜੇ ਤਕ ਕੋਈ ਏਕ੍ਸ਼ਨ ਨਹੀ ਲੀਤਾ ਗਿਆ ਕਿਓਂਕਿ ਸਭ ਤੇ ਸਰਨਾ ਦੇ ਕਹਿਣ ਤੇ ਹੀ ਹੋਇਆ ਸੀ ! 


੬)- ਸਰਨਾ ਜੀ ਨੂ ਆਰ ਐੱਸ ਐੱਸ ਦੀ ਇਕ ਰੈਲੀ ਵਿਚ ਪੂਜਨ ਤੇ ਸਨਮਾਨਿਤ ਕੀਤਾ ਗਿਆ ਜਿਸ ਦੀ ਫੋਟੋ ਹੈ ਸਾਡੇ ਕੋਲ .... ਪਰ ਇਹੋ ਸਰਨਾ ਜੀ ਨੇ ਫਤਿਹ ਮਾਰਚ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਿਠੀ ਯਾਦ ਵਿਚ ਹਜੂਰ ਸਾਹਿਬ ਤੋ ਚਲ ਕੇ ਦਿੱਲੀ ਹੁੰਦੀ ਹੋਈ ਸਰਹਿੰਦ ਜਾਣੀ ਸੀ, ਦਾ ਸੁਆਗਤ ਦਿੱਲੀ ਦੇ ਸਿਖਾਂ ਵੱਲੋਂ ਨੁਮਾਇੰਦਗੀ ਕਰਦੇ ਹੋਏ-- ਸੁਆਗਤ ਕਰਨ ਤੋ ਇਨਕਾਰ ਕਰ ਦਿੱਤਾ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਦੀ ਸੇਵਾ ਵਿਚ ਹਾਜਰ ਨਹੀ ਹੋਇ ! ਨਾ ਤੇ ਇਹਨਾ ਨੇ ਇਕ ਸਿਖ ਹੋਣ ਦੇ ਨਾਤੇ ਪੁਜਣ ਦੀ ਖੇਚਲ ਕੀਤੀ ਤੇ ਨਾ ਹੀ ਦਿੱਲੀ ਦੇ ਸਿਖਾਂ ਦੀ ਨੁਮਾਇੰਦਗੀ ਕਰਦੇ ਹੋਇ -ਮਾਰਚ ਦੀ ਅਗੁਵਾਈ ਲਈ ਜਾਣਾ ਮੁਨਾਸਿਬ ਸਮਝਿਆ!
ਕੀ ਇਹਨਾ ਦਾ ਫਰਜ਼---ਦਿੱਲੀ ਸਿਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਜਾਣਾ ਅਤੇ ਗੁਰੂ ਸਾਹਿਬ ਦਾ ਸੁਆਗਤ ਕਰਨਾ ਨਹੀ ਸੀ ਬਣਦਾ ਪਰ ਇਹ ਹਉਮੇ ਦਾ ਮਾਰਿਆ ਇਨਸਾਨ ਨਹੀ ਪੂਜਾ! 
੭)- ੧੨ ਮਈ  ੨੦੦੯ ਨੂ ਸਰਨਾ ਜੀ ਨੇ ਇਕ ਬਹੁਤ ਅਫਸੋਸਨਾਕ ਅਤੇ ਸ਼ਰਮਿੰਦਗੀ ਵਾਲਾ ਕਮੰ ਕੀਤਾ ਜੋ ਪਿਛਲੇ ੩੦ ਸਾਲ ਵਿਚ ਨਹੀ ਸੀ ਹੋਇਆ, ਇਹਨਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਲਾਲਾ ਜਗਤ ਨਾਰਾਇਣ (ਪੰਜਾਬ ਕੇਸਰੀ) ਵਾਲੇ ਦੇ ਪੋਤਰੇ ਅਸ਼ਵਿਨ ਚੋਪੜਾ ਨੂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ! ਸੰਗਤਾਂ ਨੂ ਇਹ ਚੇਤੇ ਰਖਣਾ ਚਾਹੀਦਾ ਹੈ ਇਹ ਓਹੀ ਸਿਖਾਂ ਅਤੇ ਪੰਜਾਬ ਦਾ ਵਿਰੋਧੀ ਪਰਿਵਾਰ ਹੈ ਜਿਸ ਨੇ ਪੰਜਾਬੀ ਸੂਬੇ ਦੀ ਮੰਗ ਵਿਚ ਨਾਹਰੇ ਲਾਏ ਸੀ ਕਿ "ਕੇਸ, ਕਛਹਿਰਾ ਅਤੇ ਕਿਰਪਾਨ ਇਹਨਾ ਨੂ ਭੇਜੋ ਪਾਕਿਸਤਾਨ" ਅਤੇ 'ਉੜਾ ਈੜੀ ਪੜਨ ਨਹੀ ਦੇਣੀ ਸਿਰ ਤੇ ਪਗੜੀ ਰਹਿਣ ਨਹੀ ਦੇਣੀ' ! ਇਸ ਲਾਲੇ ਨੇ ਨਿਰੰਕਾਰੀ ਗੁਰੂ ਨੂ (ਅਪ੍ਰੇਲ ੧੯੭੮ ਵਿਚ ਅਮ੍ਰਿਤਸਰ ਵਿਚ ੧੩ ਸਿੰਘਾਂ ਦੇ ਕਾਤਲ) ਪੰਜਾਬ ਵਿਚੋਂ ਨਿਕਲਣ ਵਿਚ ਪੂਰੀ ਮਦਦ ਕੀਤੀ ਸੀ ! 

ਆਰ ਐਸ ਐਸ  ਦੀ ਜਾਗਰਿਤੀ ਯਾਤਰਾ ਵਿਚ ਸਰਨਾ ਜੀ ਦੇ ਪੁਜਣ ਤੇ ਸਨਮਾਨਿਤ ਕੀਤਾ ਗਿਆ ਪਰ ਫਤਿਹ ਮਾਰਚ ਤੇ ਜਾਣਾ ਇਹਨਾ ਮੁਨਾਸਿਬ ਨਹੀਂ ਸਮਝਿਆ ?

੮)- ਗੁਰਦੁਆਰਾ ਰਾਣੀ ਬਾਗ੍ਹ ਦਿੱਲੀ ਦੇ ਪ੍ਰਧਾਨ ਨੇ (ਜੋ ਸਰਨੇ ਦੇ ਗਰੁਪ ਦਾ ਹੀ ਹੈ) ਨੇ ੧੯੮੪ ਦੇ ਸਿਖਾਂ ਦੇ ਕਾਤਿਲ ਸਜਣ ਕੁਮਾਰ ਨੂ ਸਿਰੋਪਾਓ ਦਿੱਤਾ ਕਿਓਂਕਿ ਸਰਨਾ ਇਕ ਕਾਂਗਰਸੀ ਹੈ ਅਤੇ ਸਜਣ ਕੁਮਾਰ ਦਾ ਇਕ ਬਿਜਿਨੇਸ ਪਾਰਟਨਰ, ਜੇ ਸਜਣ ਕੁਮਾਰ ਬਾਹਰੀ ਦਿੱਲੀ- ਮਾਦੀਪੁਰ ਤੋ ਹੈ ਤੇ ਇਹ ਲਾਗਲੇ ਇਲਾਕੇ ਪੰਜਾਬੀ ਬਾਗ੍ਹ ਤੋ ! ਹੁਣ  ਇਸ ਸਰਨੇ ਨੂ ਕੋਈ ਪੁਛੇ ਕਿ ਇਸਨੇ ਜੇ ਸਹਿਮਤੀ ਨਹੀ ਸੀ ਦਿੱਤੀ ਤਾ ਇਸਨੇ ਉਸ ਰਾਣੀ ਬਾਗ ਦੇ ਪ੍ਰਧਾਨ ਦੇ ਖਿਲਾਫ਼ ਕੋਈ ਕਾਰਵਾਈ ਕਿਓਂ ਨਹੀ ਕੀਤੀ? ਕੀ ਇਹ ਇਕ ਸਾਜਿਸ਼ ਨਹੀ ਸੀ? 

੯)- ਸਰਨਾ ਜੀ ਦੀ ਸਰਪ੍ਰਸਤੀ ਅੰਦਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਪ੍ਰੇਸ ਹੈ ਜਿਸ ਵਿਚ ਗੁਰਬਾਣੀ ਦੇ ਗੁਟਕੇ, ਸਿਖ ਸਾਹਿਤ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਹੁੰਦੇ ਨੇ ਅਤੇ ਸੰਗਤਾਂ ਨੂ ਲਾਗਤ ਮੁਲ ਤੇ ਵੇਚੇ ਜਾਂਦੇ ਨੇ! ਇਹ ਤੇ ਠੀਕ ਹੈ ਕਿਓਂਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੈਂਚੀ ਯਾ ਸਰੂਪ ਛਾਪਣ ਦੀ ਜਿਮੇਵਾਰੀ ਸਿਰਫ ਸ੍ਰੀ ਅਮ੍ਰਿਤਸਰ ਯਾ ਦਿੱਲੀ ਦੀ ਕਮੇਟੀ ਨੂ ਹੀ ਹੈ ! ਪਰ ਦਿੱਲੀ ਕਮੇਟੀ ਦਾ ਇਕ ਕਾਰਨਾਮਾ ਵੇਖੋ ਕਿ ਜੋ ਸਰੂਪ - ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਾਪ ਕੇ ਆਓਂਦੇ ਨੇ-ਓਹਨਾ ਉਪਰ ਇਕ ਸਟੀਕਰ ਲਗਾ ਹੁੰਦਾ ਹੈ ਜਿਸ ਤੇ ਲਿਖਿਆ ਹੁੰਦਾ ਹੈ ... "ਓਮ ਨਾਰਾਇਣ ਸ਼੍ਰ੍ਨਮ"
ਕੀ ਇਥੇ 'ਸ੍ਰੀ ਅਕਾਲ ਸਹਾਇ ' ਯਾ "ਧੰਨ ਗੁਰੂ ਨਾਨਕ" ਨਹੀਂ ਸੀ ਲਿਖਿਆ ਜਾ ਸਕਦਾ?
ਇਹ ਕਿਨੀ ਮੰਦ ਭਾਗੀ ਗਲ ਹੈ ਕਿ ਜਿਸ ਹਿੰਦੂ ਦੇਵੀ ਦੇਵਤਿਆਂ ਨੂ ਸਿਖ ਧਰਮ ਖਾਰਿਜ਼ ਕਰਦਾ ਹੈ, ਜਿਹਨਾ ਦੀ ਹੋਂਦ ਨੂ ਨਹੀ ਮਨਦਾ--ਇਹ ਸਰਨਾ ਜੀ ਓਹਨਾ ਹਿੰਦੂ ਦੇਵਤਿਆਂ ਦੀ ਸ਼ਰਨ ਵਿਚ ਗੁਰੂ ਸਾਹਿਬ ਜੀ ਦੇ ਸਰੂਪ ਯਾ ਗੁਰੂ ਨੂ ਦਸਦੇ ਨੇ---ਕੀ ਇਹਨਾ ਨੂ ਪਰਧਾਨ ਬਣੇ ਰਹਿਣ  ਦਾ ਕੋਈ ਹਕ਼ ਹੈ?


੧੦)- ਪਰਮਜੀਤ ਸਿੰਘ ਸਰਨਾ-- ਇਹ ਰਾਗੀ   ਦਰਸ਼ਨ ਸਿੰਘ ਅਤੇ ਜੋਗਿੰਦਰ ਸਿੰਘ ਸਾਹਨੀ (ਸ੍ਪੋਕ੍ਸ੍ਮੇਨ ਜਲੰਧਰ  ) ਦਾ ਸਾਥੀ ਹੈ, ਜਦੋਂ ਰਾਗੀ ਦਰਸ਼ਨ ਸਿੰਘ ਨੂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਦਿਆ ਗਿਆ ਸੀ ਤਾ ਇਸਨੇ ਦਿੱਲੀ ਤੋ ੨੦੦੦ ਬੰਦੇ ਉਸਦੀ ਮਦਦ ਲਈ ਅਮ੍ਰਿਤਸਰ ਭੇਜੇ ! ਜਿਹਨਾ ਦਾ ਮਕਸਦ ਸੀ ਕਿ ਜਦੋਂ ਦਰਸ਼ਨ ਸਿੰਘ, ਸ੍ਰੀ ਅਕਾਲ ਤਖਤ ਸਾਹਿਬ   ਤੇ ਪੇਸ਼ ਹੋਵੇ ਤੇ ਇਹ ਗੁੰਡੇ -ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂ ਬੋਲਣ ਨਾ ਦੇਣ ਅਤੇ ਦਰਸ਼ਨ ਦੇ ਪਖ ਵਿਚ ਬੋਲਣ ਤੇ ਇੰਜ ਕਾਂਵੀ ਰੌਲਾ ਪਾ ਕੇ ਦਰ੍ਸ਼ੁ ਨੂ ਬਚਾ ਲੈਣ ਪਰ ਜਥੇਦਾਰ ਸਾਹਿਬ ਵੀ ਸਿਆਣੇ ਸੀ- ਓਹਨਾ ਇਹਨਾ ਦੀ ਚਾਲ ਸਮਝ ਲਈ ਅਤੇ ਦਰ੍ਸ਼ੁ ਨੂ ਅੰਦਰ ਕਮਰੇ ਵਿਚ ਸਦਿਆ ਜਿਥੇ ਜਾਣ ਤੋ ਦਰ੍ਸ਼ੁ ਨੇ ਨਾਹ ਕਰ ਦਿੱਤੀ, ਕਿਓਂਕਿ ਹੁਣ ਉਸਦਾ ਸਾਥੀ ਕੋਈ ਨਹੀ ਸੀ ! 
ਇੰਜ ਸਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਦੋਖੀ ਹੈ !


੧੧)- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਇਕ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਵਿਚ ਸੰਗਤਾਂ ਨੂ ਬੇਨਤੀ ਕੀਤੀ ਗਈ ਸੀ ਕਿ ਦਸਮ ਗਰੰਥ ਤੇ ਕੋਈ ਚਰਚਾ ਨਾ ਕੀਤੀ ਜਾਵੇ ਪਰ ਵੇਖੋ--ਇਹਨਾ ਪੰਥ ਦੋਖੀਆਂ ਦਾ ਇਕ ਨੰਗਾ ਸਚ- ਸਰਨਾ ਜੀ ਨੇ ਆਪਣੀ ਪ੍ਰੇਸ (ਗੁਰਦਵਾਰਾ ਰਕਾਬਗੰਜ ਸਾਹਿਬ ਦੀ) ਤੋਂ ਦਸਮ ਪਿਤਾ ਦੀ ਬਾਣੀ ਦੇ ਖਿਲਾਫ਼ ਇਕ ਕਿਤਾਬ ਲਿਖੀ ਜਿਸ ਦਾ ਨਾਮ ਹੈ--- 'ਪੜੋ ਅਤੇ ਪਛਾਣੋ', ਇਸ ਕਿਤਾਬ ਵਿਚ ਦਰਸ਼ਨ ਲਾਲ ਦੀ ਹੀ ਵਕਾਲਤ ਕੀਤੀ ਗਈ ਹੈ ਅਤੇ ਦਸਮ ਪਿਤਾ ਦੀ ਬਾਣੀ ਦਾ ਖੰਡਣ ! 
ਇਹ ਕਿਤਾਬ ਸਾਡੇ ਕੋਲ ਹੈ ਅਤੇ ਮੁਖ ਪੇਜ ਦੀ ਫੋਟੋ ਅਸੀਂ ਛਾਪ ਰਹੇ ਹਾਂ ! ਇਸ ਦੇ ਹੇਠਾਂ ਇਸਦੇ ਛਾਪਣ ਵਾਲੀ ਪ੍ਰੇਸ ਗੁਰੂਦੁਆਰਾ ਰਕਾਬਗੰਜ ਸਾਫ਼ ਲਿਖਿਆ ਹੋਇਆ ਹੈ ਅਤੇ ਇਸ ਕਿਤਾਬ ਦਾ ਪਹਿਲਾ ਪੰਨਾ ਵੀ ਦਰਸ਼ਨ ਸਿੰਘ ਦਾ ਹੀ ਲਿਖਿਆ ਹੋਇਆ ਹੈ--- ਹੁਣ ਤੁਸੀਂ ਦੱਸੋ ਕਿ ਸ੍ਰੀ ਅਕਾਲ ਤਖ਼ਤ ਤੋ ਤਨਖਇਆ -- ਸਜ਼ਾ ਯਾਫਤਾ, ਕੀ ਉਸਦਾ ਪ੍ਰਚਾਰ ਦਿੱਲੀ ਗੁਰਦੁਆਰਾ ਕਮੇਟੀ ਕਰ ਸਕਦੀ ਹੈ ? ਕੀ ਸਰਨਾ ਵੀ ਦੋਖੀ ਨਹੀ ?  


੧੨)- ਦਿੱਲੀ ਦੇ ਗੁਰਦੁਆਰਿਆਂ ਵਿਚ ਕਥਾ ਕਰਨ ਵਾਲੇ ਕਥਾ ਵਾਚਕ ਸਿੰਘਾਂ ਨੂ ਸਰਨਾ ਜੀ ਦਾ ਇਹ ਹੁਕਮ ਹੈ ਕੀ ੧੯੮੪ ਦੇ ਕਾਤਿਲਾਨਾ ਹਮਲੇ ਦਾ ਯਾ ਹਿੰਦੁਆਂ ਦੇ ਇਸ ਵਿਚ ਸ਼ਾਮਿਲ ਹੋਣ ਦਾ ਕੋਈ ਜਿਕਰ ਨਾ ਕੀਤਾ ਜਾਵੇ ਕਿਓਂਕਿ ਗੁਰਦੁਆਰਾ ਸਾਹਿਬ- ਬੰਗਲਾ ਸਾਹਿਬ ਵਿਚ ਬਹੁਤ ਸਰਧਾਲੂ ਹਿੰਦੂ ਵੀ ਆਓਂਦੇ ਨੇ ! ਹੁਣ ਤੁਸੀਂ ਦੱਸੋ ਕਿ ਅਜ ਦੀ ਨਵੀਂ ਪੀੜੀ ਨੂ, ਸਿਖੀ ਦੇ ਉਪਰ ਹੋਇ ਘਾਣ ਦਾ, ਵਿਸ਼੍ਵਾਸਘਾਤ ਦਾ ਕੋਈ ਵਿਸ੍ਥਾਤ ਨਾ ਦਸਿਆ ਜਾਵੇ ਜਿਸ ਨਾਲ ਛੇਤੀ ਹੀ ਸਿਖ ਆਪਣੇ ਉਪਰ ਹੋਇ ਇਸ ਜੁਲਮ ਨੂ ਭੁਲ ਜਾਣ ! ਜਿਵੇਂ ਸਰਕਾਰ ਕਹਿੰਦੀ ਹੈ ਕਿ ਸਿਖਾਂ ਨੂ ਹੁਣ ੮੪ ਭੁਲ ਜਾਣਾ ਚਾਹਿਦਾ ਹੈ? ਕਿਓਂਕਿ ਇਹ ਹਿੰਦੂ-ਸੀਤਾ ਮਾਤਾ ਨੂ ਰਾਵਣ ਹਜ਼ਾਰਾਂ ਸਾਲ ਪਹਿਲਾਂ ਚੂਕ ਕੇ ਲੈ ਗਿਆ ਸੀ ਫਿਰ ਵੀ ਉਸਦੀ ਯਾਦ ਤਿਓਹਾਰ ਕਰਕੇ ਮਨਾਓਨ੍ਦੇ ਨੇ ਪਰ ਸਿਖਾਂ ਨੂ ੨੮ ਸਾਲ ਪਹਿਲਾਂ ਹੋਈ ਘਟਨਾ ਨੂ ਭੁਲ ਜਾਣ ਦੀ ਸਲਾਹ ਦਿੰਦੇ ਨੇ?
ਕੀ ਸਰਨਾ ਜੀ ਦਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੁੰਦੇ ਹੋਇ ਇਹੋ ਜਿਹਾ ਹੁਕਮ ਜਾਰੀ ਕਰਨਾ-ਸਰਕਾਰ ਦਾ ਪਖ ਪੂਰਨਾ ਨਹੀ? ਕੀ ਇਹ ਸਿਖਾਂ ਨਾਲ ਗੱਦਾਰੀ ਨਹੀ ?

੧੩)- ਸਰਨਾ ਜੀ ਨੇ ਪਾਰਲੀਆਮੇੰਟ ਦੇ ਏਲੇਕ੍ਸ਼ਨ ਵਿਚ ਸੱਜਣ ਕੁਮਾਰ ਦੇ ਭਰਾ ਲਈ ਵੋਟ ਮੰਗੇ! ਇਹ ਓਹੀ ਸਜਣ ਕੁਮਾਰ ਹੈ ਜਿਸਤੇ ਸਿਖਾਂ ਦੇ ਕਤਲ ਕਰਨ ਦਾ ਇਲ੍ਜ਼ਾਮ ਹੈ ਅਤੇ ਜੋ ੧੯੮੪ ਦਾ ਮੁਖ ਦੋਖੀ ਹੈ ! ਕਾਂਗਰਸ ਸਰਕਾਰ ਨੇ ਇਸ ਦੀ ਥਾਂ ਤੇ ਇਸ ਦੇ ਭਰਾ ਨੂ ਖੜਾ ਕੀਤਾ ਸੀ ਪਰ ਸਿਖੀ ਦੇ ਗਦ੍ਦਾਰ ਸਰਨੇ ਨੇ ਸੱਜਣ ਕੁਮਰ ਦੇ ਪਰਿਵਾਰ ਵਾਸਤੇ ਵੋਟ ਮੰਗੇ--- ਹੈ ਕਿ ਨਹੀ ਇਹ ਸਿਖੀ ਦਾ ਗੱਦਾਰ ?

੧੪)- ਮਾਰਚ ੨੦੦੯ ਨੂ ਪੂਸਾ ਰੋਡ ਦਿੱਲੀ ਦੇ ਸਿੰਧੀ ਮੰਦਰ ਵਿਚ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੁੰਦੀ ਬੇ-ਅਦਬੀ ਵੇਖ ਕੇ ਦਿੱਲੀ ਦੇ ਕੁਝ ਸਿੰਘਾਂ ਨੇ ਓਥੇ ਜਾ ਕੇ (ਮੈਂ ਵੀ ਓਹਨਾ ਵਿਚ ਸੀ) ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੫ ਸਰੂਪ ਅਤੇ ਇਕ ਸਰੂਪ ਸ੍ਰੀ ਦਸਮ ਗਰੰਥ ਜੀ ਦਾ ਇਸ ਸਿੰਧੀ ਮੰਦਰ (ਜੋ ਲਛਮਣ ਚੇਲਾਰਾਮ ਦਾ ਹੈ) ਤੋਂ ਚੂਕ ਲਿਆਏ ! ਇਹ ਸਰੂਪ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਪੁਚਾ ਦਿੱਤੇ !
ਸਰੂਪ ਚੁਕਣ ਤੋ ਪਹਿਲਾਂ ਸੁਖਾਸਨ ਕਰਦੇ ਹੋਇ ਸਿੰਘ  !
ਪਰ ਸਾਡੀ ਹੈਰਾਨੀ ਨਾਲ ਖਾਂ ਖੁਲੀਆਂ ਰਹਿ ਗਈਆਂ ਜਦੋਂ ਅਸੀਂ ਵੇਖਿਆ ਕਿ ਸਰਨਾ ਜੀ ਨੇ ਇਹ ਸਰੂਪ ਲਛਮਣ ਚੇਲਾਰਾਮ  ਨੂ ਵਾਪਿਸ ਕਰ ਦਿੱਤੇ? 
ਸਰਨਾ ਜੀ ਨੇ ਵਜਹ ਇਹ ਦੱਸੀ ਕਿ ਸਿੰਧੀ - ਗੁਰੂ ਸਾਹਿਬ ਦਾ ਬੜਾ ਸਤਿਕਾਰ ਕਰਦੇ ਨੇ ਅਤੇ ਓਹਨਾ ਦੇ ਜ਼ਜਬਾਤ ਨੂ ਸੱਟ ਨਾ ਵਜੇ ਇਸ ਕਰਕੇ ਸਰੂਪ ਵਾਪਸ ਕਰ ਦਿੱਤੇ ਗਏ ! (ਜਦ ਕਿ ਅਸਲੀ ਵਜਹਿ ਸਰਨੇ ਦੀ ਲਛਮਣ ਚੇਲਾਰਾਮ ਦੇ ਸਪੁਤਰ ਨਾਲ ਦੋਸਤੀ ਸੀ ਤੇ ਸਰਨਾ ਜੀ ਜਦੋਂ ਦੁਬਈ ਜਾਂਦੇ ਨੇ ਤੇ ਓਹਨਾ ਦੇ ਮੰਦਰ ਹੀ ਰਹਿੰਦੇ ਨੇ), ਪਰ ਛੇਤੀ ਹੀ ਸਿਖਾਂ ਨੂ ਇਸਦਾ ਮੁਲ ਤਾਰਨਾ ਪਿਆ ! ਸਰਨਾ ਜੀ ਨੇ ਇਕ ਪੁਲਿਸ ਰਿਪੋਰਟ ਕਰਵਾ ਦਿੱਤੀ ਅਤੇ ਕੁਝ ਸਿੰਘਾਂ ਦੇ ਖਿਲਾਫ਼ ਕਾਰਵਾਈ ਹੋਈ ਪਰ ਸਹੀ ਗਲ ਦਾ ਪਤਾ ਲਗਨ ਤੇ ਪੁਲਿਸ ਕਮਿਸ਼ਨਰ ਨੇ ਕਾਰਵਾਈ ਰੋਕ ਦਿੱਤੀ ! ਇਸ ਸਭ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਵੀ ਕੀਤੀ ਗਈ ਪਰ ਕੋਈ ਕਾਰਵਾਈ ਸਰਨਾ ਦੇ ਖਿਲਾਫ਼ ਨਹੀ ਹੋਈ ! ਇਸ ਤੋ ਵੀ ਵਧ ਮੁਲ ਦਿੱਲੀ ਦੇ ਸਿਖਾਂ ਨੂ ਛੇਤੀ ਹੀ ਤਾਰਨਾ ਪੈ ਗਿਆ ਜਦੋਂ  ਅਗਸਤ ੨੦੧੦ ਵਿਚ, ਜਮਨਾ ਪਾਰ ਦੇ ਇਲਾਕੇ ਵਿਚ ਲਛਮਣ ਚੇਲਾ ਰਾਮ ਦੇ ਇਕ ਗੋਦਾਮ ਵਿਚੋਂ (ਜਿਸ ਵਿਚ ਬਾਰਿਸ਼ ਦਾ ਪਾਣੀ ਭਰ ਗਿਆ ਸੀ)
ਲਛਮਣ ਚੇਲਾਰਾਮ ਦੇ ਗੋਦਾਮ ਵਿਚ ਸੀਵਰ ਦੇ ਪਾਣੀ ਵਿਚੋਂ ਗੁਰਬਾਣੀ ਦੇ ਪਤਰੇ ਅਤੇ ਗੁਰੂ ਸਾਹਿਬ ਜੀ ਦੇ ਸਰੂਪ ਚੁਕਦੀ ਸੰਗਤ !
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੨੫੦੦ ਸਰੂਪ ਖਰਾਬ ਹੋ ਗਏ ਜੋ ਕਿ ਸੀਵਰ ਦੇ ਪਾਣੀ ਵਿਚ ਤਰਦੇ ਪਏ ਸੀ, ਇਸ ਗਲ ਦੀ ਖਬਰ ਬਿਜਲੀ ਦੀ ਤੇਜੀ ਨਾਲ ਫੈਲੀ ਅਤੇ ਸਿੰਘ ਬਾਰਿਸ਼ ਦੀ ਪ੍ਰਵਾਹ ਨਾ ਕਰਦੇ ਹੋਏ ਡੇਰਾ ਬਾਬਾ ਕਰਮ ਸਿੰਘ ਜੀ ਪੁਜੇ ਜਿਥੋਂ ਸਿਖ ਸੰਗਤਾਂ ਨੂ ਅਪੀਲ ਕੀਤੀ ਗਈ ਤੇ ਸਿਖਾਂ ਨੇ ਆਪਣੀ ਗੱਡੀਆਂ ਵਿਚ ਸਰੂਪ ਅਤੇ ਹੋਰ ਗੁਟਕੇ, ਦਸਮ ਗਰੰਥ, ਗੁਰੂ ਸਾਹਿਬ ਦੇ ਸਰੂਪ ਜੋ ਤਮਿਲ ਅਤੇ ਹੋਰ ਭਾਖਾ ਵਿਚ ਛਾਪੇ ਗਏ ਸੀ ਤੇ ਓਹਨਾ ਦੇ ਛਾਪੇ ਹੋਏ ਪਤਰੇ ਚੂਕ ਕੇ ਲਿਆਂਦੇ, ਜਿਸ ਨਾਲ ਸਾਰਾ ਡੇਰਾ ਹੀ ਭਰ ਗਿਆ ਸੀ-- ਤਿਨ ਦਿਨ ਤਕ ਇਹਨਾ ਸਰੂਪਾਂ ਦੀ ਸੰਭਾਲ ਸਿਖ ਸੰਗਤਾਂ ਨੇ ਕੀਤੀ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਕੋਈ ਮੌਕੇ ਤੇ ਨਹੀ ਪੂਜਾ ! ਅਗਲੇ ਦਿਨ ਸਰਨਾ ਜੀ ਡੇਰੇ ਵਿਚ ਆਏ ਅਤੇ ਸੰਗਤਾਂ ਨੂ ਭਰੋਸਾ ਦੇਣ ਲਗੇ ਕਿ ਓਹ ਸਰਕਾਰ ਨੂ ਕਹਿ ਕੇ ਦੋਖੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕਰਣਗੇ (ਪਰ ਓਹਨਾ ਲਛਮਣ ਚੇਲਾ ਰਾਮ ਦਾ ਨਾਮ ਨਹੀਂ ਲਿਆ) , ਮੈਂ ਸ੍ਟੇਜ ਦੇ ਕੋਲ ਹੀ ਬੈਠਾ ਸੀ! ਮੈਂ ਖੜਾ ਹੋ ਗਿਆ ਅਤੇ ਸਰਨੇ ਨੂ ਕਿਹਾ ਕਿ ਸਰਨਾ ਜੀ- ਜੇ ਵੇਲੇ ਸਿਰ ਤੁਸੀਂ ਲਛਮਣ ਚੇਲਾ ਰਾਮ ਦੇ ਖਿਲਾਫ਼ ਕਾਰਵਾਈ ਕੀਤੀ ਹੁੰਦੀ ਤਾ ਸੰਗਤਾ ਨੂ ਅਜ ਦਾ ਇਹ ਮੰਦ ਭਾਗਾ ਦਿਨ ਨਹੀ ਸੀ ਵੇਖਣਾ ਪੈਂਦਾ ?


ਇਸ ਤੇ ਸਰਨੇ ਦੇ ਟਾਸਕ ਫੋਰਸ ਦੇ ਬੰਦਿਆਂ ਨੇ ਮੈਨੂ ਘੇਰੇ ਵਿਚ ਲੈ ਲਿਆ ਪਰ ਸੰਗਤਾਂ ਇਕ ਦਮ ਉਠ ਖਲੋਈਆਂ ਅਤੇ ਹੁਣ ਸਰਨੇ ਕੋਲ ਕੋਈ ਜਵਾਬ ਨਹੀ ਸੀ-- ਓਹ ਸ੍ਟੇਜ ਛਡ ਕੇ ਚਲਾ ਗਿਆ ਪਰ ਸਿੰਘਾਂ ਨੇ ਗੁੱਸੇ ਵਿਚ ਉਸਦੀ ਕਾਰ ਤੇ ਲੱਤਾਂ ਵੀ ਮਾਰੀਆਂ, ਜੇ ਕੀਤੇ ਸਰਨਾ ਥੋੜੀ ਦੇਰ ਹੋਰ ਰੁਕ ਜਾਂਦਾ ਤੇ ਇਸਦਾ ਬੁਰਾ ਹਾਲ ਕਰ ਦੇਣਾ ਸੀ ਦਿੱਲੀ ਦੀ ਸੰਗਤਾਂ ਨੇ ! ਪਰ ਇਸ ਸਭ ਦੇ ਬਾਵਜੂਦ ਸਰਨੇ ਨੇ ਲਛਮਣ ਚੇਲਾ ਰਾਮ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ, ਉਸ ਨੂ ਬਚਾਓਣ  ਦੀ ਕੋਸ਼ਿਸ਼ ਹੀ ਕੀਤੀ !ਸਾਨੂ ਛੇਤੀ ਇਸਦਾ ਸਬੂਤ ਵੀ ਲਭ ਗਿਆ ਕਿ ਚੇਲਾ ਰਾਮ ਵੱਲੋਂ ਇਕ ਖਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂ ਮਿਤੀ ੧੪-੦੯-੨੦੦੨ ਨੂ ਭੇਜਿਆ ਗਿਆ ਜਿਸ ਵਿਚ ਕਮੇਟੀ ਤੋ ਸਰੂਪ ਦੀ ਛਪਾਈ ਸਿੰਧੀ ਅਤੇ ਹੋਰ ਭਾਖਾਵਾਂ ਵਿਚ ਕਰਨ ਦੀ ਮੰਗ ਵੀ ਕੀਤੀ ਗਈ ਸੀ! ਇਹੋ ਸਰੂਪ ਲਛਮਣ ਚੇਲਾਰਾਮ ਦੇ ਗੋਦਾਮ ਵਿਚ ਮਿਲੇ ਸੀ ! ਅਸੀਂ ਗੁਰਦੁਆਰਾ ਮੋਤੀ ਬਾਗ ਦਿੱਲੀ ਵਿਖੇ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਇਹ ਪਰਚੇ ਵੰਡ ਰਹੇ ਸੀ ਜਿਸ ਵਿਚ ਇਸ ਸਾਰੀ ਬੇ-ਅਦਬੀ ਲਈ ਸਰਨਾ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਜਿਮੇਵਾਰੀ ਦੱਸੀ ਸੀ,

ਸਾਨੂ ਸਰਨਾ ਜੀ ਦੇ (ਗੁੰਡੇ )ਟਾਸਕ ਫੋਰਸ ਦੇ ਬੰਦੇ ਫੜ ਕੇ ਦਫਤਰ ਵਿਚ ਲੈ ਗਏ ਅਤੇ ਸਰਨਾ ਦੀ ਮੌਜੂਦਗੀ ਵਿਚ ਸਾਡੇ ਨਾਲ ਮਾਰ ਕੁੱਟ ਕੀਤੀ ਗਈ-- ਜਿਸ ਤੇ ਓਥੇ ਇਕਠੀਆਂ ਹੋਈਆਂ ਬੀਬੀਆਂ ਨੇ ਸਰਨੇ ਨੂ ਬੁਰਾ ਭਲਾ ਕਿਹਾ ਜਿਸ ਤੇ ਇਹ ਬੀ-ਸ਼ਰਮ  ਹੋ ਕੇ ਉਠ ਕੇ ਚਲਿਆ ਗਿਆ (ਮੈਂ ਇਸ ਦੀ ਪੁਲਿਸ ਰਿਪੋਰਟ ਵੀ ਕੀਤੀ ਸੀ ਜਿਸ ਤੇ ਕਾਰਵਾਈ ਕੋਈ ਨਹੀ ਹੋਈ)


੧੫)- ਅਪੇਲ ੨੦੧੦ ਵਿਚ ਸਰਨਾ ਜੀ ਨੇ ਵਰਲਡ ਸਿਖ ਕਾਨ੍ਫ੍ਰੇਸ ਦਾ ਸਦਾ ਦਿੱਤਾ ਪਰ ਅਚਾਨਕ ਕਿਓਂ? ਕਿਓਂਕਿ ਇਸਤੋਂ ਪਹਿਲਾਂ ਕੈਨੇਡਾ ਵਿਚ ਅਤੇ ਹੋਰਨਾ ਮੁਲਕਾਂ ਵਿਚ ਦਰਸ਼ਨ ਸਿੰਘ ਨੂ ਕਿਸੇ ਗੁਰਦੁਆਰੇ ਦੇ ਸ੍ਟੇਜ ਤੇ ਬੋਲਣ ਨਹੀਂ ਦਿੱਤਾ ਗਿਆ ਸੀ ! ਇਸ ਪੰਥ ਦੋਖੀ ਸਰਨੇ ਨੇ ਦਰਸ਼ਨ ਸਿੰਘ ਨੂ ਸਨਮਾਨਿਤ ਕਰਨ ਲਈ ਅਤੇ ਸ੍ਰੀ ਤਖਤ ਸਾਹਿਬਾਨ ਦੇ ਸਾਰੇ ਜਥੇਦਾਰਾਂ ਨੂ ਨੀਵਾਂ ਵਿਖਾਓਣ ਲਈ ਹੀ ਇਹ ਕਾਨ੍ਫ੍ਰੇੰਸ ਕਾਹਲੀ ਵਿਚ ਸੱਦੀ ਸੀ  ! ਹੁਣ ਖਾਲਸਾ ਜੀ ਜਰਾ ਸੋਚੋ ਕਿ ਕੋਈ ਵਰਲਡ ਸਿਖ ਕਾਨ੍ਫ੍ਰੇਸ ਬਿਨਾ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਬਿਨਾ ਹੋ ਸਕਦੀ ਹੈ ? ਕੋਈ ਨਹੀ ! ਫਿਰ ਇਸ ਕਾਨ੍ਫ੍ਰੇੰਸ ਦਾ ਏਜੇਂਦਾ ਵੀ ਕੋਈ ਨਹੀ ਸੀ ! ਜਦੋਂ ਮੈਂ ਇਸਦੇ ਖਿਲਾਫ਼ ਲਿਖਣਾ ਸ਼ੁਰੂ ਕੀਤਾ ਅਤੇ ਤੇਜਿੰਦਰ ਸਿੰਘ ਲਾਮ੍ਬਾ (ਕਨਵੀਨਰ) ਨੇ ੪-੫ ਦਿਨ ਬਾਅਦ ਇਸਦਾ ਏਜੇਂਦਾ ਛਾਪਿਆ ! ਹੁਣ ਤੁਸੀਂ ਖੁਦ ਵੇਖੋ ਕਿ ਕਿਨੀ ਕਾਹਲੀ ਵਿਚ ਇਹ ਕਾਨ੍ਫ੍ਰੇੰਸ ਦਾ ਸੱਦਾ ਦਿੱਤਾ ਗਿਆ ਜਿਸਦਾ ਕੋਈ ਏਜੇਂਦਾ ਹੀ ਨਹੀ ਸੀ ! 
ਇਸ ਕਾਨ੍ਫ੍ਰੇੰਸ ਵਿਚ ਇਕ ਸਿਖ ਜੋ ਵੀਡੀਓ ਬਣਾ ਰਿਹਾ ਸੀ, ਸਰਨਾ ਦੇ ਕਹਿਣ ਤੇ ਉਸ ਸਿੰਘ (ਅਵਤਾਰ ਸਿੰਘ ਤਾਰੀ) ਨੂ ਕੁੱਟਿਆ ਗਿਆ (ਕਿਓਂਕਿ ਉਸਨੇ ਇਸ ਤੋ ਪਹਿਲਾਂ ਭਾਈ ਲਖੀ ਸ਼ਾਹ ਵਣਜਾਰਾ ਹਾਲ- ਰਕਾਬਗੰਜ ਸਾਹਿਬ ਵਿਖੇ ਵਿਆਹ ਵਿਚ ਸ਼ਰਾਬ ਅਤੇ ਮੀਟ ਦਾ ਇਸਤੇਮਾਲ ਇਕ ਵੀਡੀਓ ਰਾਹੀਂ ਵਿਖਾ ਦਿੱਤਾ ਜਿਸ ਤੋ ਸਰਨਾ ਉਸਤੋ ਵੈਰ ਰਖਦਾ ਸੀ)  ਇਹ ਦੋਵੇਂ ਵੀਡੀਓ ਸਬੂਤ ਲਈ ਮੌਜੂਦ ਨੇ !
ਇਸ ਕਾਨ੍ਫ੍ਰੇੰਸ ਵਿਚ ਕੋਈ ਮਤਾ ਪਾਸ ਨਹੀ ਹੋਇਆ ਅਤੇ ਐਵੇਂ ਹੀ ਲਖਾਂ ਰੁਪਿਆਂ ਦਾ ਨੁਕਸਾਨ ਕਰਕੇ ਫਿਰ ਬਹਿ ਗਏ ! ਇਹ ਕਾਨ੍ਫ੍ਰੇੰਸ ਬੁਰੀ ਤਰਾਂ ਫੇਲ ਹੋਈ ! 


੧੬)- ਪਾਰਲੀਆਮੇੰਟ ਦੇ ਇਲੇਕ੍ਸ਼ਨ ਵਿਚ ਜਿਤੇ ਹੋਇ ਮਹਾਬਲ ਮਿਸਰਾ ਨੂ- ਸਰਨਾ ਜੀ ਨੇ ਕੌੜਾ ਮਲ ਦਾ ਖਿਤਾਬ ਦੇ ਕੇ ਨਿਵਾਜਿਆ ਅਤੇ ਸਿਰੋਪਾਓ ਭੇਂਟ ਕੀਤਾ ! ਕਿਓਂ? ਇਹ ਦੋਵੇਂ ਹੀ ਗੱਲਾਂ ਇਤਰਾਜ਼ ਵਾਲੀਆਂ ਨੇ-- ਤੁਸੀਂ ਸਿਖ ਰਹਿਤ ਮਰਯਾਦਾ ਦੇ ਉਲਟ ਕਿਸੇ ਗੈਰ ਸਿਖ ਨੂ ਸਿਰੋਪਾਓ ਨਹੀ ਦੇ ਸਕਦੇ ਅਤੇ ਉਪਰੋਂ ਕੌੜਾ ਮਲ ਦਾ ਖਿਤਾਬ? ਕਿਓਂ ਇਹਨਾ ਮਹਾਬਲ ਮਿਸਰਾ ਨੇ ਸਿਖ ਪੰਥ ਦੀ ਕੀ ਸੇਵਾ ਕੀਤੀ ਹੈ -- ਕੀ ਥੋੜਾ ਚਾਨਣ ਪਾਵੋੰਗੇ ਸਰਨਾ ਜੀ? 


੧੭)- ਪਿਛੇ ਜਿਹੇ ੨੦੧੦ ਵਿਚ ਦਿੱਲੀ ਵਿਚ ਕਾਮਨ ਵੇਲਦ ਦੀ ਖੇਡਾਂ ਹੋਈਆਂ ! ਉਸਦੀ ਮਸ਼ਾਲ (ਬੇਟਨ) ਦਿੱਲੀ ਦੇ ਹਰ ਧਾਰਮਿਕ ਸਥਾਨ ਤੇ ਲਈ ਜਾਈ ਗਈ ਅਤੇ ਖੇਡਾਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ ! ਇਹੋ ਬੇਟਨ ਗੁਰਦੁਆਰਾ ਰਕਾਬਗੰਜ ਸਾਹਿਬ ਵੀ ਪੁਜੀ, ਸਰਨਾ ਜੀ ਨੇ ਠੰਡ ਵਿਚ ਕਮੇਟੀ ਦੇ ਸਾਰੇ ਸਕੂਲ ਦੇ ਬੱਚੇ ਅਤੇ ਸਟਾਫ਼ ਦਾ ਹਰ ਮੇਮ੍ਬਰ ਹਾਜਰੀ ਲਈ ਬੁਲਵਾ ਲਿਆ, ਇਸਦੇ ਸੁਆਗਤ ਲਈ ਲਖਾਂ ਰੁਪੇ ਖਰਚ ਕੀਤੇ ਗਏ ! ਇਕ ਸ੍ਟੇਜ ਬਣਾ ਕੇ ਸਰਨਾ ਜੀ ਨੇ ਨਿਸ਼ਾਨ ਸਾਹਿਬ ਕੇਸਰੀ ਅਤੇ ਨੀਲੇ - ਰਸਤੇ ਦੇ ਦੋਵੇਂ ਪਾਸੇ ਲਗਾ ਦਿੱਤੇ (ਮਤਲਬ ਕੀ ਬੇਟਨ ਨੂ ਨਿਸ਼ਾਨ ਸਾਹਿਬ ਜੀ ਦੀ ਸਲਾਮੀ ਦਿੱਤੀ ਗਈ ) ਫਿਰ ਕੁਝ ਫੋਟੋ ਖਿਚਵਾ ਕੇ ਇਸ ਬੇਟਨ ਨੂ ਵਾਪਿਸ ਭੇਜ ਦਿੱਤਾ ਗਿਆ ! ਕੀ ਨਿਸ਼ਾਨ ਸਾਹਿਬ ਦੀ ਕਦੀ ਕਿਸੇ ਨੂ ਵੀ ਸਲਾਮੀ ਦਿੱਤੀ ਜਾਂਦੀ ਹੈ ?
ਜੋ ਬੇਟਨ ਗੁਰੂ ਦੀ ਕਿਰਪਾ ਲੈਣ ਲਈ ਪੁਜੀ ਸੀ ਉਸਨੁ ਗੁਰੂ ਸਾਹਿਬ ਦੇ ਦਰਬਾਰ -ਗੁਰਦੁਆਰਾ ਸਾਹਿਬ ਵਿਚ ਲਿਜਾਇਆ ਹੀ ਨਹੀ ਗਿਆ, ਕੀ ਇਹ ਗੁਰੂ ਘਰ ਦੀ ਘੋਰ ਬੇ-ਅਦਬੀ ਨਹੀ ਹੈ ? ਇਹ ਬੇਟਨ ਸਰਨਾ ਦਰਬਾਰ ਵਿਚ ਤੇ ਪੁਜੀ ਪਰ ਗੁਰੂ ਦੇ ਦਰਬਾਰ ਨਹੀਂ ! ਇਸ ਤੋ ਬਾਅਦ ਇਹੋ ਬੇਟਨ ਗੋਲ ਡਾਕਖਾਨਾ ਦੇ ਲਾਗਲੇ ਚਰਚ ਵਿਚ ਲਿਜਾਈ ਗਈ ਜਿਥੇ ਪਾਦਰੀ ਸਾਹਿਬ ਨੇ ਬਾਹਰ ਆਕੇ ਕੁਝ ਧਾਰਮਿਕ ਕਿਰਿਆ ਕੀਤੀ ਅਤੇ ਸਾਦਗੀ ਵਿਚ ਬਿਨਾ ਕੋਈ ਖਰਚਾ ਕੀਤੀਆ ਹੀ ਵਾਪਿਸ ਭੇਜ ਦਿੱਤੀ ਗਈ ! ਸਰਨਾ ਜੀ ਨੇ ਇਹ ਲਖਾਂ ਰੁਪੈ ਖਰਚ ਕਰਕੇ ਸਰਕਾਰ ਦੀ ਨਜ਼ਰਾਂ ਵਿਚ ਵਾਹ ਵਾਹੀ ਲੁਟਣ ਲਈ ਡ੍ਰਾਮਾ ਕੀਤਾ ਅਤੇ ਸੰਗਤਾਂ ਦੇ ਲਖਾਂ ਰੁਪੈ ਰੋੜ ਦਿੱਤੇ !


੧੮)- ਕਾਮਨ ਵੇਲਦ ਖੇਡਾਂ ਵਿਚ ਇਕ ਅਮ੍ਰਿਤ ਧਾਰੀ ਸਿੰਘ ਨੂ ਕਿਰਪਾਨ ਪਾਈ ਹੋਣ ਕਰਕੇ ਡ੍ਯੂਟੀ ਨਹੀਂ ਕਰਨ ਦਿੱਤੀ ਗਈ ! ਦਿੱਲੀ ਦੇ ਕੁਝ ਆਗੂ ਸਿੰਘਾਂ ਨੇ ਤੇ ਇਹ ਅਵਾਜ਼ ਚੁਕੀ ਪਰ ਇਸ ਸਰਕਾਰੀ ਪਿਠੁ ਦੀ ਕੋਈ ਅਵਾਜ਼ ਨਹੀ ਨਿਕਲੀ ! ਕਿਓਂਕਿ ਇਹ ਜਦੋਂ ਵੀ ਪ੍ਰਧਾਨ ਮੰਤਰੀ ਯਾ ਸੋਨੀਆ ਗਾਂਧੀ ਨੂ ਮਿਲਣ ਜਾਂਦਾ ਹੈ ਤੇ ਇਸ ਦੀ ਕਿਰਪਾਨ ਬਾਹਰ ਹੀ ਰਖਵਾ ਲਈ ਜਾਂਦੀ ਹੈ! ੨੫-੦੧-੧੧ ਨੂ ਜਦੋਂ ਇਹ ਸੋਨੀਆ ਦੇ ਦਰਬਾਰ ਵਿਚ ਹਾਜਰੀ ਭਰਨ ਗਿਆ ਤੇ ਇਸਦੀ ਕਿਰਪਾਨ ਬਾਹਰ ਰਖਵਾ ਲਈ ਗਈ ਸੀ ਜਿਸ ਦੀ ਖਬਰ ਸਾਡੇ ਕੋਲ ਪੂਜ ਗਈ ਸੀ ਅਤੇ ਅਸੀਂ ਇੰਟਰ ਨੇਟ ਤੇ ਇਹ ਖਬਰ ਛਾਪ ਦਿੱਤੀ ਸੀ ! ਜੇ ਇਹ ਖੁਦ ਆਪਣੀ ਕਿਰਪਾਨ ਲਾਹੁਣ ਵਿਚ ਗੁਰੇਜ਼ ਨਹੀ ਕਰਦਾ ਤਾ ਕਿਸੇ ਹੋਰ ਸਿੰਘ ਨਾਲ ਹ਼ੋਈ ਬੇ-ਅਦਬੀ ਦੇ ਖਿਲਾਫ਼ ਕਿਵੇਂ ਬੋਲ ਸਕਦਾ ਹੈ ?ਦਿੱਲੀ ਗੁਰਦੁਆਰਾ ਕਮੇਟੀ ਨੇ ਕੋਈ ਅਵਾਜ਼ ਨਹੀਂ ਚੁਕੀ !


੧੯)- ਹੁਣ ਇਕ ਕਾਰਨਾਮਾ ਹੋਰ ਵੇਖੋ ਇਸ ਪੰਥ ਦੋਖੀ ਸਰਨਾ ਦਾ? ਦਿਸਮ੍ਬਰ ੨੦੧੦ ਵਿਚ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਨੂ ਕੀਨੇ ਸੋਹਣੇ ਅਤੇ ਸੁਚਜੇ ਰੂਪ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਦਿਹਾੜਾ ਮਨਾਇਆ ? ਸਰਨਾ ਜੀ ਨੇ ਦਿੱਲੀ ਦੇ ਹਯਾਤ ਹੋਟਲ ਵਿਚ ਇਕ ਪਾਰਟੀ ਰਖੀ ਜਿਸ ਵਿਚ ਪਟਿਆਲਾ ਮੁਖੀ ਕੇਪਟਣ  ਅਮਰਿੰਦਰ ਸਿੰਘ, ਦਿੱਲੀ ਦੀ ਮੁਖ ਮੰਤਰੀ ਸ਼ੀਲਾ ਜੀ, ਪੰਜਾਬ ਦੇ ਦਾਗੀ ਆਈ ਜੀ ਵਿਰਕ ਵਗੈਰਾ ਹਾਜ਼ਿਰ ਸੀ (ਕਰੀਬਨ ੮੦੦ ਤੋ ਲੈ ਕੇ ੧੦੦੦ ਬੰਦਾ ਹਾਜ਼ਿਰ ਸੀ) ਇਸ ਪਾਰਟੀ ਵਿਚ ਸ਼ਰਾਬ ਅਤੇ ਮੀਟ ਦੀ ਖੁਲ ਕੇ ਵਰਤੋਂ ਕੀਤੀ ਗਈ ਜਿਸ ਦਾ ਬਿਲ ਗੁਰਦੁਆਰਾ ਕਮੇਟੀ ਨੇ ਭਰਿਆ ! 
ਕੀ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਇੰਜ ਮਣਾਇਆ ਜਾਂਦਾ ਹੈ ? ਕੀ ਗੁਰਦਵਾਰੇ ਦੇ ਫੰਡ ਵਿਚੋਂ ਸ਼ਰਾਬ ਅਤੇ ਮੀਟ ਦੀ ਪਾਰਟੀ ਦਿੱਤੀ ਜਾ ਸਕਦੀ ਹੈ ? ਕੀ ਇਹ ਸਰਨਾ ਵੱਲੋਂ ਆਪਣੇ ਆਕਾ, ਆਪਣੇ ਮਾਲਿਕ ਕਾਂਗਰਸੀਆਂ ਨੂ ਖੁਸ਼ ਕਰਨ ਦੀ ਇਕ ਚਾਲ ਨਹੀ ਸੀ, ਓਹ ਵੀ ਸੰਗਤਾ ਦੇ ਪੈਸੇ ਨਾਲ ?  ਕੀ ਇਹ ਇਕ ਨਿੰਦਣਯੋਗ ਘਟਨਾ ਨਹੀ? ਕੀ ਇਕ ਪ੍ਰਧਾਨ ਨੂ ਇਹ ਸ਼ੋਭਾ ਦਿੰਦਾ ਹੈ? ਅਖੀਰ ਸਰਨਾ ਜੀ ਕੀ ਸਾਬਿਤ ਕਰਣਾ ਚਾਹੁੰਦੇ ਨੇ ਆਪਣੀਆਂ ਪੰਥ ਵਿਰੋਧੀ ਕਰਵਾਈਆਂ ਕਰਕੇ? ਕੀ ਇਹ ਹਮੇਸ਼ਾ ਪਰਧਾਨ ਬਣੇ ਰਹਿਣਗੇ?

ਗੂਰਦੁਆਰਾ ਸਾਹਿਬ ਜੀ ਦੇ ਅੰਦਰ ਦੀ ਕੰਧਾਂ ਤੇ ਸੋਨਾ ਲਾਓਣ ਦਾ ਫੈਸਲਾ ਹੈ-ਸਰਨਾ ਜੀ ਦਾ !ਹੁਣ ਸੰਗਤਾਂ ਇਥੇ ਆ ਕੇ ਸੋਨਾ ਲਗਿਆ ਵੇਖਣ ਗਿਆਂ ਯਾ ਇਕ ਚਿੱਤ ਹੋ ਕੇ ਵਾਹਿਗੁਰੂ ਸਿਮਰਨ ਕਰਣਗੀਆਂ ? ਇਥੇ ਸ਼ਾਂਤੀ ਚਾਹੀਦੀ ਹੈ ਯਾ ਟੂਰਿਸਟ ਜੋ ਕੰਧਾਂ ਤੇ ਸੋਨਾ ਲਗਿਆ ਵੇਖਣ ਆਓਣਗੇ ?

੨੦)- ਸੰਨ ੨੦੧੦ ਵਿਚ ਹੀ ਸਰਨਾ ਜੀ ਨੇ ਇਕ ਹੋਰ ਨਵੀਂ ਸਿਆਸਤੀ ਚਾਲ ਖੇਡੀ ! ਇਹਨਾ ਨੇ ਤਜਵੀਜ਼ ਕੀਤਾ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਚ ਹਾਲ ਦੇ ਅੰਦਰ ਦੀਆਂ ਕੰਧਾਂ ਤੇ ਸੋਨਾ ਲਾਇਆ ਜਾਵੇ ! ਇਸ ਵਾਸਤੇ ਇਹਨੁ ੧੫੦ ਕਿਲੋ ਸੋਨਾ ਚਾਹਿਦਾ ਸੀ ! ਸੁਣਿਆ ਤੇ ਇਹ ਜਾਂਦਾ ਹੈ ਕਿ ਕਿਸੇ ਇਕ ਸਿੰਘ ਨੇ ੧੦੦ ਕਿਲੋ ਸੋਨਾ ਭੇਂਟ ਵੀ ਕੀਤਾ ਸੀ, ੨੫ ਕਿਲੋ ਸੋਨਾ ਇਹਨਾ ਕੋਲ ਹੈ ਅਤੇ ੨੫ ਕਿਲੋ ਹੋਰ ਚਾਹੀਦਾ ਸੀ ! ਪਰ ਮੈਂ ਇਹ ਖਬਰ ਸੁਣਦੇ ਹੀ ਸਰਨਾ ਜੀ ਨੂ ਫੋਨ ਮਿਲਾਇਆ ਅਤੇ ਕਿਹਾ ਕਿ ਸਰਨਾ ਜੀ ! ਤੁਸੀਂ ਜੋ ਗੁਰਦੁਆਰੇ ਦੀ ਕੰਧਾਂ ਤੇ ਸੋਨਾ ਲਾ ਰਹੇ ਹੋ, ਇਸ ਪੈਸੇ ਨਾਲ ੧੯੮੪ ਦੀ ਵਿਧਵਾ ਜਨਾਨੀਆਂ ਦੀ ਮਦਦ ਕਰੋ ਅਤੇ ਸਿਖਾਂ ਦੇ ਗਰੀਬ ਬਚਿਆਂ ਨੂ ਮਦਦ ਦੇਵੋ ਜਿਸ ਨਾਲ ਇਹ ਬੱਚੇ ਜੋ ਕੌਮ ਦੀ ਅਮਾਨਤ ਨੇ- ਇਹਨਾ ਨੂ ਚੰਗੇਰੀ ਤੇ ਉਚੇਚੀ ਪੋਸਟਾਂ ਤੇ ਪੁਚਾਇਆ ਜਾਵੇ, ਡਾਕਟਰ, ਇੰਜੀਨੀਅਰ, ਵਿਗਿਆਨੀ, ਵਿਦਿਆ ਦੇ ਮਾਹਿਰ, ਕਲਕਟਰ ਵਗੈਰਾ ਬਣਾਇਆ ਜਾਵੇ, ਜਿਸ ਨਾਲ ਸਿਖੀ ਹੋਰ ਮਜਬੂਤ ਹੋਵੇ ਪਰ ਇਹਨਾ ਨੇ ਜਵਾਬ ਦਿੱਤਾ ਕਿ ਦਿੱਲੀ ਕਮੇਟੀ ਦੇ ੩੬ ਸਿਖਿਅਕ ਅਦਾਰੇ ਚਲਦੇ ਨੇ ਤੇ ਸਾਨੂ ਹੋਰ ਲੋੜ ਨਹੀ, ਅਸੀਂ ਸੋਨਾ ਲਾਵਾਂਗੇ, ਸਾਨੂ ਕੋਈ ਰੋਕ ਨਹੀ ਸਕਦਾ ! ਮੈਂ ਕਿਹਾ ਕਿ ਠੀਕ ਹੈ ਜੇ ਤੁਹਾਡਾ ਇਹੋ ਫੈਸਲਾ ਹੈ ਤੇ ਮੈਂ ਪੰਥ ਵਿਚ ਅਵਾਜ਼ ਚੁਕਾਂਗਾ ਅਤੇ ਪੰਥ ਆਪਣੇ ਆਪ ਤੁਹਾਡੇ ਤੋ ਜਵਾਬ ਮੰਗੇਗਾ !
ਹੁਣ ਵੇਖਣਾ ਹੈ ਕਿ ਪੰਥ ਕਮਜੋਰ ਹੈ,  ਜੋ ਸਰਨਾ ਜੀ ਆਪਣੀ ਮਰਜੀ ਕਰ ਲੈਣਗੇ ? ਡਾਕਟਰ ਮਹੀਪ ਸਿੰਘ ਜੀ ਅਤੇ ਛਤਵਾਲ ਜਿਹੇ ਮਨੇ - ਪਤਵੰਤੇ ਸਜਣਾ ਨੇ ਵੀ ਇਸਨੁ ਲਿਖਿਆ ਹੈ ਪਰ ਅਜੇ ਇਹ ਨਹੀ ਮਨਿਆ !  ਦਿੱਲੀ ਕਮੇਟੀ ਦੇ ਇਹਨਾ ਸਿਖਿਅਕ ਅਦਾਰਿਆਂ ਦਾ ਬੁਰਾ ਹਾਲ ਹੈ, ਕਿਸੇ ਦਾ ਵੀ ਰਿਜਲਟ ਚੰਗਾ ਨਹੀਂ ਆਓਂਦਾ ! ਇਹਨਾ ਦੇ ਚੇਅਰਮੇਨ ਜਿਆਦਾ ਪੜੇ ਲਿਖੇ ਨਹੀ - ਕਈ ਤੇ ਦਸਵੀਂ ਪੜੇ ਹੋਣੇ ਨੇ ਪਰ ਸਰਨਾ ਜੀ ਦੇ ਵਿਸ੍ਵਾਸੀ ਨੇ- ਇਸ ਲਈ ਇਹਨਾ ਪੋਸਟਾਂ ਤੇ ਲਗੇ ਹੋਇ ਨੇ, ਕੀ ਸਿਖ ਅਦਾਰੇ ਚੰਗਾ ਰਿਜਲਟ ਦੇ ਸਕਣਗੇ? ਸ਼ਾਇਦ ਕਦੀ ਨਹੀ ?


੨੧)- ਏਚ ਏਸ ਫੂਲਕਾ ਜੀ - ਜੋ ਕਿ ਇਕ ਸਿਖ ਵਕੀਲ ਨੇ ਅਤੇ ੧੯੮੪ ਦੇ ਮਜਲੂਮਾਂ ਦੇ ਕੇਸ ਕਚਹਿਰੀ ਵਿਚ ਲੜਦੇ ਨੇ, ਅਜ ਤਕ ਓਹਨਾ ਕੋਈ ਪੈਸਾ ਨਹੀਂ ਲਿਆ ਫਿਰ ਵੀ ਦਿੱਲੀ ਕਮੇਟੀ ਨੇ ਓਹਨਾ ਨਾਲ ਕੋਈ ਸਹਯੋਗ ਨਹੀਂ ਕੀਤਾ ! ਅੰਤ ਨੂ ਦੁਖੀ ਹੋ ਕੇ ਓਹਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਪੀਲ ਕੀਤੀ ਜਿਸ ਤੇ ਸਰਨਾ ਦੀ ਥੁ ਥੁ ਹੋਈ ਪਰ ਬੇਸ਼ਰਮ ਬੰਦੇ ਨੂ ਕੀ ਫਰਕ ਪੈਣਾ? ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਵੀ ਝੂਠ ਬੋਲ ਆਇਆ ਕਿ ਮੈਂ ੧੯੮੪ ਦੇ ਦੁਖਿਆਰੀਆਂ ਦੀ ਪੂਰੀ ਮਦਦ ਕਰਦਾ ਹਾਂ ਪਰ ੩-੪ ਦਿਨ ਪਹਿਲਾਂ ਹੀ ਕਿਸੇ ਸਜਣ ਨੇ ਮੈਨੂ ਇਸਦੇ ਲਿਖੇ ਇਕ ਖਤ ਦੀ ਨਕਲ ਭੇਜੀ ਜੋ ਇਸਨੇ ਜੂਨ ਅਤੇ ਜੁਲਾਈ ੧੦ ਵਿਚ ਭਾਰਤ ਸਰਕਾਰ ਦੇ ਹੋਮ ਮਿਨਿਸਟਰ ਨੂ ਲਿਖੇ ਸੀ ਅਤੇ ਜਿਸ ਵਿਚ ਇਸਨੇ ਆਪਣੇ ਲਈ ਸਿਕੁਰਿਟੀ ਦੀ ਮੰਗ ਕੀਤੀ ਸੀ ਪਰ ਜੋ ਵਜਿਹ ਲਿਖੀ ਓਹ 
ਕਿਨੀ ਹਾਸੋ - ਹੀਣੀ ਹੈ,  ਜਰਾ ਵੇਖ ਲਵੋ !
ਇਹ ਲਿਖਦਾ ਹੈ ਕਿ ਇਸਨੁ ਪੰਜਾਬ ਵਿਚ ਬਾਦਲ ਦੇ ਬੰਦਿਆਂ ਤੋ ਅਤੇ ੮੪ ਦੇ ਮਜਲੂਮਾਂ ਤੋ ਖਤਰਾ ਹੈ ਕਿਓਂਕਿ ਓਹ (ਸਰਨਾ) ਕਾਂਗਰਸ ਦਾ ਵਫ਼ਾਦਾਰ ਹੈ ! ਇਸ ਖਤ ਦੀ ਨਕਲ ਇੰਟਰ ਨੇਟ ਤੇ ਵੀ ਲਗੀ ਹੈ ਤੇ ਇਥੇ ਵੀ ਅਸੀਂ ਲਾ ਰਹੇ ਹਾਂ! ਇਹ ਖ਼ਤ ਫੁਲਕਾ ਜੀ ਵੱਲੋਂ ਲਾਏ ਗਏ ਇਲ੍ਜ਼ਾਮ ਨੂ ਸਹੀ ਦਸਦਾ ਹੈ ਕਿ ਇਹ ੮੪ ਦੇ ਮਜਲੂਮਾਂ ਦੀ ਮਦਦ ਨਹੀਂ ਕਰਦਾ ਹੈ ਜਦ ਕਿ ਇਹ ਆਪ ਵੀ ਮਨਦਾ ਹੈ ਕਿ ਇਹ ਸਿਰਫ ਕਾਂਗਰਸ ਦੇ ਹਕ਼ ਵੇਖਦਾ ਹੈ! 
੨੨)-THURSDAY, 8 DECEMBER 2011
ਨਿਰੰਕਾਰੀ ਦੇ ਚੇਲੇ ਨੂ ਥਾਪਿਆ ਸਰਨਾ ਨੇ ਯੂਥ ਵਿੰਗ ਦਾ ਪਰਧਾਨ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਹੋਈ  ਉਲੰਘਣਾ !     
                                             ਸ਼ਿਰੋਮਣੀ  ਅਕਾਲੀ ਦਲ ਦਿੱਲੀ ਦੇ ਪਰਧਾਨ ਪਰਮਜੀਤ ਸਿੰਘ ਸਰਨਾ ਨੇ ਆਓੰ ਦਿਆਂ   ਚੋਣਾ ਨੂ ਮੁਖ ਰਖਦੇ ਹੋਇ ਆਪਣੀ ਪਾਰਟੀ  ਦੇ ਜਥੇਬੰਦਕ ਢਾਚੇ ਨੂ ਮਜਬੂਤ ਕਰਦੇ ਹੋਇ ਨਿਰੰਕਾਰੀ ਕਲੋਨੀ ਅਤੇ ਗਾਂਧੀ ਵਿਹਾਰ ਹਲਕੇ  ਦੀ ਯੂਥ ਵਿੰਗ ਦੇ ਨਵੇ ਪਰਧਾਨ ਥਾਪੇ ਨੇ ,ਇਸ ਲਈ  ਹਰਵਿੰਦਰ ਭਾਟਿਆ ਨੂ ਨਿਰੰਕਾਰੀ ਕਲੋਨੀ ਹਲਕੇ ਦਾ ਯੂਥ ਵਿੰਗ ਦਾ ਪਰਧਾਨ ਥਾਪਿਆ ਗਿਆ ਹੈ, ਜੋ ਕਿ ਨਿਰੰਕਾਰੀ ਮਤ ਨੂ ਮੰਨਣ ਵਾਲਾ ਲਗਦਾ ਹੈ ਕਿਓਕਿ  ਭਾਟਿਆ  ਦੀ ਦੁਕਾਨ ਤੇ ਨਿਰੰਕਾਰੀ ਬਾਬੇ ਦੀ ਤਸਵੀਰਾ ਦੇ ਹੋਰਡਿੰਗ੍ਸ ਲਗੇ ਨੇ ਤੇ ਨਾਲ ਹੀ ਓਸ ਸਖ਼ਸ ਦੀ ਕੁਝ ਤਸਵੀਰਾ ਜਨ੍ਮਾਸ਼੍ਟਮੀ ਦੇ ਦੋਰਾਨ ਮੰਦਿਰ ਵਿਚ ਟਿਕੇ ਲਾ ਕੇ ਬੇਠੇ ਹੋਏ ਵੀ ਸਾਮਨੇ ਆਈਆ ਨੇ ! ਇਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨੀ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦਿੱਲੀ ਸਟੇਟ ਦੇ ਪਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਫੋਟੋ ਕਿਸੇ ਨੇ ਨਿਰੰਕਾਰੀ ਬਾਬੇ ਦੇ ਨਾਲ ਲਗਾ ਕੇ ਕਿਸੇ ਤਿਓਹਾਰ  ਦੀ ਵਧਾਈ ਦਿਤੀ ਸੀ ਤੇ ਸਰਨਾ ਪਾਰਟੀ ਵਲੋ ਏਸ ਮੁੱਦੇ  ਨੂ ਜੋਰ-ਸ਼ੋਰ ਨਾਲ ਚੁਕਿਆ ਗਿਆ ਸੀ ਤੇ ਸਿਰਸਾ ਨੇ ਏਸ ਕਰਕੇ ਆਪਣੀ ਮਾਨ -ਹਾਨੀ  ਦਾ ਕੇਸ  ਵੀ ਕੋਰਟ ਵਿਚ ਪਾਇਆ ਸੀ !                                                                                                                 ਏਸ ਮੋਕੇ ਤੇ ਸ. ਸਰਨਾ ਦੇ ਨਾਲ ਪ੍ਰੋ. ਹਰਮਿੰਦਰ ਸਿੰਘ ਮੇੰਬਰ ਦਿੱਲੀ ਕਮੇਟੀ, ਸਤਨਾਮ ਸਿੰਘ ਪਰਧਾਨ ਨੋਰਥ ਦਿੱਲੀ ਯੂਥ ਵਿੰਗ, ਦਮਨਦੀਪ ਸਿੰਘ ਪਰਧਾਨ ਵੇਸ੍ਟ ਦਿੱਲੀ ਯੂਥ ਵਿੰਗ, ਅਮਰਜੀਤ ਸਿੰਘ ਗੁਲੂ ਤੇ ਸੁਖਦੇਵ ਸਿੰਘ ਮੋਜੂਦ ਸਨ !


ਹੁਣ ਤੁਸੀਂ ਦੱਸੋ ਕਿ ਇਸ ਕਾਂਗਰਸੀ - ਪੰਥ ਦੋਖੀ ਨੂ ਕੀ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦਾ ਕੋਈ ਹਕ਼ ਹੈ ?
ਸਿਖ ਸੰਗਤਾਂ ਦਾ ਦਾਸ :- 
ਅਜਮੇਰ ਸਿੰਘ ਰੰਧਾਵਾ
0091-9811857449 

ਕਿਰਪਾ ਕਰਕੇ ਇਹ ਵੀ ਪੜੋ :-